1 ਰਾਜਿਆਂ 17

ਤੂੰ ਨਦੀ ਵਿੱਚੋਂ ਪੀਵੇਂਗਾ ਅਤੇ ਮੈਂ ਕਾਂਵਾਂ ਨੂੰ ਤੇਰੇ ਲਈ ਹੁਕਮ ਦਿੱਤਾ ਹੈ ਕਿ ਉੱਥੇ ਤੈਨੂੰ ਭੋਜਨ ਦੇਣ।”

1 Kings 17:4 (UKJV) And it shall be, that you shall drink of the brook; and I have commanded the ravens to feed you there.

2ਤਦ ਯਾਹਵੇਹ ਦਾ ਬਚਨ ਏਲੀਯਾਹ ਨੂੰ ਆਇਆ:

3“ਇੱਥੋ ਚੱਲ, ਪੂਰਬ ਵੱਲ ਮੁੜ ਅਤੇ ਕਰੀਥ ਦੇ ਨਾਲੇ ਵੱਲ ਜੋ ਯਰਦਨ ਦੇ ਪੂਰਬ ਵੱਲ ਹੈ ਲੁਕ ਜਾ।

4ਤੂੰ ਨਦੀ ਵਿੱਚੋਂ ਪੀਵੇਂਗਾ ਅਤੇ ਮੈਂ ਕਾਂਵਾਂ ਨੂੰ ਤੇਰੇ ਲਈ ਹੁਕਮ ਦਿੱਤਾ ਹੈ ਕਿ ਉੱਥੇ ਤੈਨੂੰ ਭੋਜਨ ਦੇਣ।”

5ਇਸ ਲਈ ਉਸਨੇ ਉਹੀ ਕੀਤਾ ਜੋ ਯਾਹਵੇਹ ਨੇ ਉਸਨੂੰ ਕਿਹਾ ਸੀ। ਉਹ ਯਰਦਨ ਦੇ ਪੂਰਬ ਵੱਲ ਕਰੀਥ ਦੇ ਨਾਲੇ ਵੱਲ ਗਿਆ ਅਤੇ ਉੱਥੇ ਠਹਿਰਿਆ।

6ਤਾਂ ਕਾਂ ਉਸ ਦੇ ਲਈ ਸਵੇਰ ਨੂੰ ਰੋਟੀ ਅਤੇ ਮਾਸ ਅਤੇ ਸ਼ਾਮ ਨੂੰ ਰੋਟੀ ਅਤੇ ਮਾਸ ਲੈ ਕੇ ਆਉਂਦੇ ਸਨ ਅਤੇ ਉਹ ਨਾਲੇ ਤੋਂ ਪਾਣੀ ਪੀ ਲੈਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.