7ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂਕਿ ਧਰਤੀ ਉੱਤੇ ਮੀਂਹ ਨਹੀਂ ਪਿਆ ਸੀ।
8ਤਦ ਯਾਹਵੇਹ ਦਾ ਬਚਨ ਉਸ ਕੋਲ ਆਇਆ,
9“ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚਲਾ ਜਾਹ ਅਤੇ ਉੱਥੇ ਜਾ ਕੇ ਠਹਿਰ। ਵੇਖ ਮੈਂ ਇੱਕ ਵਿਧਵਾ ਤੀਵੀਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਭੋਜਨ ਦੇਵੇ।”
10ਤਾਂ ਉਹ ਸਾਰਫਥ ਨੂੰ ਗਿਆ। ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ, ਤਾਂ ਉੱਥੇ ਇੱਕ ਵਿਧਵਾ ਲੱਕੜੀਆ ਇਕੱਠੀਆਂ ਕਰ ਰਹੀ ਸੀ। ਉਸਨੇ ਉਸਨੂੰ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਮੇਰੇ ਲਈ ਘੜੇ ਵਿੱਚ ਥੋੜ੍ਹਾ ਜਿਹਾ ਪਾਣੀ ਲਿਆਵੇਂਗੀ ਤਾਂ ਜੋ ਮੈਂ ਪੀ ਸਕਾਂ?”
11ਜਦੋਂ ਉਹ ਲਿਆਉਂਣ ਲਈ ਗਈ ਤਾਂ ਉਸ ਨੇ ਉੱਚੀ ਪੁਕਾਰ ਉਸਨੂੰ ਬੋਲਿਆ, “ਕਿਰਪਾ ਕਰਕੇ ਇੱਕ ਟੁਕੜਾ ਰੋਟੀ ਦਾ ਵੀ ਲਿਆਉਂਦੀ ਆਵੀਂ।”