1 ਰਾਜਿਆਂ 18

ਤਾਂ ਸੱਤਵੀਂ ਵਾਰ ਐਉਂ ਹੋਇਆ ਕਿ ਉਸ ਨੇ ਆਖਿਆ, “ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰ ਵਿੱਚੋਂ ਉੱਠ ਰਿਹਾ ਹੈ।” ਤਾਂ ਉਸ ਨੇ ਆਖਿਆ, “ਜਾਹ ਅਹਾਬ ਨੂੰ ਆਖ, ‘ਭਈ ਰਥ ਜੋੜ ਕੇ ਹੇਠਾਂ ਜਾ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।’ ”

1 Kings 18:44 (UKJV) And it came to pass at the seventh time, that he said, Behold, there arises a little cloud out of the sea, like a man's hand. And he said, Go up, say unto Ahab, Prepare your chariot, and get you down that the rain stop you not.

42ਸੋ ਅਹਾਬ ਖਾਣ-ਪੀਣ ਲਈ ਚਲਾ ਗਿਆ ਪਰ ਏਲੀਯਾਹ ਕਰਮਲ ਦੀ ਚੋਟੀ ਉੱਤੇ ਚੜ੍ਹ ਕੇ ਜ਼ਮੀਨ ਉੱਤੇ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿਚਕਾਰ ਰੱਖਿਆ।

43ਉਸ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਕੇ ਸਮੁੰਦਰ ਵੱਲ ਵੇਖ ਅਤੇ ਉਸ ਨੇ ਉੱਪਰ ਜਾ ਕੇ ਦੇਖਿਆ। “ਉੱਥੇ ਕੁਝ ਵੀ ਨਹੀਂ ਹੈ,” ਉਸਨੇ ਕਿਹਾ। ਏਲੀਯਾਹ ਨੇ ਕਿਹਾ ਸੱਤ ਵਾਰ, “ਵਾਪਸ ਜਾਹ।”

44ਤਾਂ ਸੱਤਵੀਂ ਵਾਰ ਐਉਂ ਹੋਇਆ ਕਿ ਉਸ ਨੇ ਆਖਿਆ, “ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰ ਵਿੱਚੋਂ ਉੱਠ ਰਿਹਾ ਹੈ।” ਤਾਂ ਉਸ ਨੇ ਆਖਿਆ, “ਜਾਹ ਅਹਾਬ ਨੂੰ ਆਖ, ‘ਭਈ ਰਥ ਜੋੜ ਕੇ ਹੇਠਾਂ ਜਾ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।’ ”

45ਇਸ ਦੌਰਾਨ ਇਸ ਤਰ੍ਹਾਂ ਹੋਇਆ ਕਿ ਅਕਾਸ਼ ਘਟਾਂ ਅਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਏਲ ਨੂੰ ਗਿਆ।

46ਯਾਹਵੇਹ ਦੀ ਸ਼ਕਤੀ ਏਲੀਯਾਹ ਉੱਤੇ ਆਈ ਅਤੇ ਆਪਣਾ ਚੋਗਾ ਆਪਣੀ ਪੇਟੀ ਵਿੱਚ ਬੰਨ੍ਹ ਕੇ ਅਹਾਬ ਤੋਂ ਅੱਗੇ ਯਿਜ਼ਰਏਲ ਤੱਕ ਭੱਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.