41ਅਤੇ ਏਲੀਯਾਹ ਨੇ ਅਹਾਬ ਨੂੰ ਆਖਿਆ, “ਜਾਹ ਅਤੇ ਖਾ ਪੀ, ਕਿਉਂ ਜੋ ਭਾਰੀ ਮੀਂਹ ਦੀ ਆਵਾਜ਼ ਹੈ।”
42ਸੋ ਅਹਾਬ ਖਾਣ-ਪੀਣ ਲਈ ਚਲਾ ਗਿਆ ਪਰ ਏਲੀਯਾਹ ਕਰਮਲ ਦੀ ਚੋਟੀ ਉੱਤੇ ਚੜ੍ਹ ਕੇ ਜ਼ਮੀਨ ਉੱਤੇ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿਚਕਾਰ ਰੱਖਿਆ।
43ਉਸ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਕੇ ਸਮੁੰਦਰ ਵੱਲ ਵੇਖ ਅਤੇ ਉਸ ਨੇ ਉੱਪਰ ਜਾ ਕੇ ਦੇਖਿਆ। “ਉੱਥੇ ਕੁਝ ਵੀ ਨਹੀਂ ਹੈ,” ਉਸਨੇ ਕਿਹਾ। ਏਲੀਯਾਹ ਨੇ ਕਿਹਾ ਸੱਤ ਵਾਰ, “ਵਾਪਸ ਜਾਹ।”
44ਤਾਂ ਸੱਤਵੀਂ ਵਾਰ ਐਉਂ ਹੋਇਆ ਕਿ ਉਸ ਨੇ ਆਖਿਆ, “ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰ ਵਿੱਚੋਂ ਉੱਠ ਰਿਹਾ ਹੈ।” ਤਾਂ ਉਸ ਨੇ ਆਖਿਆ, “ਜਾਹ ਅਹਾਬ ਨੂੰ ਆਖ, ‘ਭਈ ਰਥ ਜੋੜ ਕੇ ਹੇਠਾਂ ਜਾ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।’ ”
45ਇਸ ਦੌਰਾਨ ਇਸ ਤਰ੍ਹਾਂ ਹੋਇਆ ਕਿ ਅਕਾਸ਼ ਘਟਾਂ ਅਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਏਲ ਨੂੰ ਗਿਆ।