39ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉਹ ਸਭ ਮੂੰਹ ਭਾਰ ਡਿੱਗ ਪਏ ਅਤੇ ਬੋਲੇ, “ਯਾਹਵੇਹ ਉਹ ਪਰਮੇਸ਼ਵਰ ਹੈ! ਯਾਹਵੇਹ ਉਹ ਪਰਮੇਸ਼ਵਰ ਹੈ!”
40ਤਦ ਏਲੀਯਾਹ ਨੇ ਉਹਨਾਂ ਨੂੰ ਹੁਕਮ ਦਿੱਤਾ, “ਬਆਲ ਦੇ ਨਬੀਆਂ ਨੂੰ ਫੜੋ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ!” ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।
41ਅਤੇ ਏਲੀਯਾਹ ਨੇ ਅਹਾਬ ਨੂੰ ਆਖਿਆ, “ਜਾਹ ਅਤੇ ਖਾ ਪੀ, ਕਿਉਂ ਜੋ ਭਾਰੀ ਮੀਂਹ ਦੀ ਆਵਾਜ਼ ਹੈ।”
42ਸੋ ਅਹਾਬ ਖਾਣ-ਪੀਣ ਲਈ ਚਲਾ ਗਿਆ ਪਰ ਏਲੀਯਾਹ ਕਰਮਲ ਦੀ ਚੋਟੀ ਉੱਤੇ ਚੜ੍ਹ ਕੇ ਜ਼ਮੀਨ ਉੱਤੇ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿਚਕਾਰ ਰੱਖਿਆ।
43ਉਸ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਕੇ ਸਮੁੰਦਰ ਵੱਲ ਵੇਖ ਅਤੇ ਉਸ ਨੇ ਉੱਪਰ ਜਾ ਕੇ ਦੇਖਿਆ। “ਉੱਥੇ ਕੁਝ ਵੀ ਨਹੀਂ ਹੈ,” ਉਸਨੇ ਕਿਹਾ। ਏਲੀਯਾਹ ਨੇ ਕਿਹਾ ਸੱਤ ਵਾਰ, “ਵਾਪਸ ਜਾਹ।”