1 ਰਾਜਿਆਂ 18

ਤਦ ਏਲੀਯਾਹ ਨੇ ਉਹਨਾਂ ਨੂੰ ਹੁਕਮ ਦਿੱਤਾ, “ਬਆਲ ਦੇ ਨਬੀਆਂ ਨੂੰ ਫੜੋ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ!” ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।

1 Kings 18:40 (UKJV) And Elijah said unto them, Take the prophets of Baal; let not one of them escape. And they took them: and Elijah brought them down to the brook Kishon, and slew them there.

38ਤਦ ਯਾਹਵੇਹ ਦੀ ਅੱਗ ਆਣ ਡਿੱਗੀ ਅਤੇ ਉਸ ਨੇ ਹੋਮ ਦੀ ਬਲੀ ਅਤੇ ਲੱਕੜਾਂ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।

39ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉਹ ਸਭ ਮੂੰਹ ਭਾਰ ਡਿੱਗ ਪਏ ਅਤੇ ਬੋਲੇ, “ਯਾਹਵੇਹ ਉਹ ਪਰਮੇਸ਼ਵਰ ਹੈ! ਯਾਹਵੇਹ ਉਹ ਪਰਮੇਸ਼ਵਰ ਹੈ!”

40ਤਦ ਏਲੀਯਾਹ ਨੇ ਉਹਨਾਂ ਨੂੰ ਹੁਕਮ ਦਿੱਤਾ, “ਬਆਲ ਦੇ ਨਬੀਆਂ ਨੂੰ ਫੜੋ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ!” ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।

41ਅਤੇ ਏਲੀਯਾਹ ਨੇ ਅਹਾਬ ਨੂੰ ਆਖਿਆ, “ਜਾਹ ਅਤੇ ਖਾ ਪੀ, ਕਿਉਂ ਜੋ ਭਾਰੀ ਮੀਂਹ ਦੀ ਆਵਾਜ਼ ਹੈ।”

42ਸੋ ਅਹਾਬ ਖਾਣ-ਪੀਣ ਲਈ ਚਲਾ ਗਿਆ ਪਰ ਏਲੀਯਾਹ ਕਰਮਲ ਦੀ ਚੋਟੀ ਉੱਤੇ ਚੜ੍ਹ ਕੇ ਜ਼ਮੀਨ ਉੱਤੇ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿਚਕਾਰ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.