1 ਰਾਜਿਆਂ 19

ਯਾਹਵੇਹ ਨੇ ਕਿਹਾ, “ਬਾਹਰ ਜਾ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਪਹਾੜ ਉੱਤੇ ਖਲੋ, ਕਿਉਂਕਿ ਯਾਹਵੇਹ ਲੰਘਣ ਵਾਲਾ ਹੈ।” ਤਦ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਹਨੇਰੀ ਨੇ ਪਹਾੜਾਂ ਨੂੰ ਪਾੜ ਦਿੱਤਾ ਅਤੇ ਯਾਹਵੇਹ ਦੇ ਅੱਗੇ ਚੱਟਾਨਾਂ ਨੂੰ ਤੋੜ ਦਿੱਤਾ, ਪਰ ਯਾਹਵੇਹ ਹਵਾ ਵਿੱਚ ਨਹੀਂ ਸੀ। ਹਵਾ ਦੇ ਬਾਅਦ ਭੁਚਾਲ ਆਇਆ, ਪਰ ਯਾਹਵੇਹ ਭੂਚਾਲ ਵਿੱਚ ਵੀ ਨਹੀਂ ਸੀ।

1 Kings 19:11 (UKJV) And he said, Go forth, and stand upon the mount before the LORD. And, behold, the LORD passed by, and a great and strong wind rent the mountains, and brake in pieces the rocks before the LORD; but the LORD was not in the wind: and after the wind an earthquake; but the LORD was not in the earthquake:

9ਉੱਥੇ ਉਸ ਨੇ ਇੱਕ ਗੁਫਾ ਵਿੱਚ ਜਾ ਕੇ ਰਾਤ ਕੱਟੀ। ਅਤੇ ਯਾਹਵੇਹ ਦਾ ਬਚਨ ਉਸ ਕੋਲ ਆਇਆ, “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?”

10ਅੱਗੋਂ ਉਸ ਨੇ ਆਖਿਆ, ਮੈਂ ਯਾਹਵੇਹ ਸੈਨਾਂ ਦੇ ਪਰਮੇਸ਼ਵਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਚਿਆ ਹਾਂ ਅਤੇ ਹੁਣ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।

11ਯਾਹਵੇਹ ਨੇ ਕਿਹਾ, “ਬਾਹਰ ਜਾ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਪਹਾੜ ਉੱਤੇ ਖਲੋ, ਕਿਉਂਕਿ ਯਾਹਵੇਹ ਲੰਘਣ ਵਾਲਾ ਹੈ।” ਤਦ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਹਨੇਰੀ ਨੇ ਪਹਾੜਾਂ ਨੂੰ ਪਾੜ ਦਿੱਤਾ ਅਤੇ ਯਾਹਵੇਹ ਦੇ ਅੱਗੇ ਚੱਟਾਨਾਂ ਨੂੰ ਤੋੜ ਦਿੱਤਾ, ਪਰ ਯਾਹਵੇਹ ਹਵਾ ਵਿੱਚ ਨਹੀਂ ਸੀ। ਹਵਾ ਦੇ ਬਾਅਦ ਭੁਚਾਲ ਆਇਆ, ਪਰ ਯਾਹਵੇਹ ਭੂਚਾਲ ਵਿੱਚ ਵੀ ਨਹੀਂ ਸੀ।

12ਭੂਚਾਲ ਤੋਂ ਬਾਅਦ ਅੱਗ ਆਈ, ਪਰ ਯਾਹਵੇਹ ਅੱਗ ਵਿੱਚ ਵੀ ਨਹੀਂ ਸੀ ਅਤੇ ਅੱਗ ਦੇ ਬਾਅਦ ਇੱਕ ਕੋਮਲ ਆਵਾਜ਼ ਆਈ।

13ਜਦੋਂ ਏਲੀਯਾਹ ਨੇ ਇਹ ਸੁਣਿਆ ਤਾਂ ਉਸ ਨੇ ਆਪਣਾ ਚਾਦਰ ਆਪਣੇ ਮੂੰਹ ਉੱਤੇ ਖਿੱਚ ਲਿਆ ਅਤੇ ਬਾਹਰ ਜਾ ਕੇ ਗੁਫਾ ਦੇ ਮੂੰਹ ਕੋਲ ਜਾ ਖੜ੍ਹਾ ਹੋਇਆ। ਤਦ ਇੱਕ ਆਵਾਜ਼ ਨੇ ਉਸ ਨੂੰ ਕਿਹਾ, “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.