1 ਰਾਜਿਆਂ 19

ਅੱਗੋਂ ਉਸ ਨੇ ਆਖਿਆ, ਮੈਂ ਯਾਹਵੇਹ ਸੈਨਾਂ ਦੇ ਪਰਮੇਸ਼ਵਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਚਿਆ ਹਾਂ ਅਤੇ ਹੁਣ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।

1 Kings 19:10 (UKJV) And he said, I have been very jealous for the LORD God of hosts: for the children of Israel have forsaken your covenant, thrown down yours altars, and slain your prophets with the sword; and I, even I only, am left; and they seek my life, to take it away.

8ਉਸ ਨੇ ਉੱਠ ਕੇ ਖਾਧਾ ਅਰ ਪੀਤਾ ਤਾਂ ਉਹ ਉਸ ਭੋਜਨ ਦੇ ਬਲ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਪਰਮੇਸ਼ਵਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ।

9ਉੱਥੇ ਉਸ ਨੇ ਇੱਕ ਗੁਫਾ ਵਿੱਚ ਜਾ ਕੇ ਰਾਤ ਕੱਟੀ। ਅਤੇ ਯਾਹਵੇਹ ਦਾ ਬਚਨ ਉਸ ਕੋਲ ਆਇਆ, “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?”

10ਅੱਗੋਂ ਉਸ ਨੇ ਆਖਿਆ, ਮੈਂ ਯਾਹਵੇਹ ਸੈਨਾਂ ਦੇ ਪਰਮੇਸ਼ਵਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਚਿਆ ਹਾਂ ਅਤੇ ਹੁਣ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।

11ਯਾਹਵੇਹ ਨੇ ਕਿਹਾ, “ਬਾਹਰ ਜਾ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਪਹਾੜ ਉੱਤੇ ਖਲੋ, ਕਿਉਂਕਿ ਯਾਹਵੇਹ ਲੰਘਣ ਵਾਲਾ ਹੈ।” ਤਦ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਹਨੇਰੀ ਨੇ ਪਹਾੜਾਂ ਨੂੰ ਪਾੜ ਦਿੱਤਾ ਅਤੇ ਯਾਹਵੇਹ ਦੇ ਅੱਗੇ ਚੱਟਾਨਾਂ ਨੂੰ ਤੋੜ ਦਿੱਤਾ, ਪਰ ਯਾਹਵੇਹ ਹਵਾ ਵਿੱਚ ਨਹੀਂ ਸੀ। ਹਵਾ ਦੇ ਬਾਅਦ ਭੁਚਾਲ ਆਇਆ, ਪਰ ਯਾਹਵੇਹ ਭੂਚਾਲ ਵਿੱਚ ਵੀ ਨਹੀਂ ਸੀ।

12ਭੂਚਾਲ ਤੋਂ ਬਾਅਦ ਅੱਗ ਆਈ, ਪਰ ਯਾਹਵੇਹ ਅੱਗ ਵਿੱਚ ਵੀ ਨਹੀਂ ਸੀ ਅਤੇ ਅੱਗ ਦੇ ਬਾਅਦ ਇੱਕ ਕੋਮਲ ਆਵਾਜ਼ ਆਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.