1 ਰਾਜਿਆਂ 2

“ਪਰ ਗਿਲਆਦ ਦੇ ਬਾਰਜ਼ਿੱਲਈ ਦੇ ਪੁੱਤਰਾਂ ਉੱਤੇ ਦਯਾ ਕੀਤੀ ਅਤੇ ਉਹਨਾਂ ਨੂੰ ਆਪਣੀ ਮੇਜ਼ ਉੱਤੇ ਖਾਣ ਵਾਲਿਆਂ ਵਿੱਚ ਸ਼ਾਮਲ ਹੋਣ ਦੇਣਾ। ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਭੱਜ ਗਿਆ ਸੀ ਤਾਂ ਉਹ ਮੇਰੇ ਨਾਲ ਖੜ੍ਹੇ ਸਨ।

1 Kings 2:7 (UKJV) But show kindness unto the sons of Barzillai the Gileadite, and let them be of those that eat at your table: for so they came to me when I fled because of Absalom your brother.

5“ਹੁਣ ਤੁਸੀਂ ਆਪ ਹੀ ਜਾਣਦੇ ਹੋ ਕਿ ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਅਤੇ ਇਸਰਾਏਲ ਦੇ ਦੋਹਾਂ ਸੈਨਾਪਤੀਆਂ ਨਾਲ, ਨੇਰ ਦੇ ਪੁੱਤਰ ਅਬਨੇਰ ਅਤੇ ਯਥੇਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ। ਉਸਨੇ ਉਹਨਾਂ ਨੂੰ ਮਾਰਿਆ, ਸ਼ਾਂਤੀ ਦੇ ਸਮੇਂ ਵਿੱਚ ਯੁੱਧ ਦਾ ਲਹੂ ਵਹਾਇਆ ਅਤੇ ਯੁੱਧ ਦੇ ਲਹੂ ਨੂੰ ਆਪਣੀ ਪੇਟੀ ਉੱਤੇ ਜਿਹੜੀ ਉਸ ਦੇ ਲੱਕ ਨਾਲ ਸੀ ਅਤੇ ਆਪਣੀ ਜੁੱਤੀ ਉੱਤੇ ਜਿਹੜੀ ਉਸਦੇ ਪੈਰਾਂ ਵਿੱਚ ਸੀ, ਛਿੜਕਿਆ।

6ਤੂੰ ਆਪਣੀ ਬੁੱਧ ਦੇ ਅਨੁਸਾਰ ਉਸ ਨਾਲ ਪੇਸ਼ ਆਵੀ, ਪਰ ਉਹ ਦਾ ਧੌਲਾ ਸਿਰ ਸ਼ਾਂਤੀ ਨਾਲ ਕਬਰ ਵਿੱਚ ਨਾ ਜਾਣ ਦੇਣਾ।

7“ਪਰ ਗਿਲਆਦ ਦੇ ਬਾਰਜ਼ਿੱਲਈ ਦੇ ਪੁੱਤਰਾਂ ਉੱਤੇ ਦਯਾ ਕੀਤੀ ਅਤੇ ਉਹਨਾਂ ਨੂੰ ਆਪਣੀ ਮੇਜ਼ ਉੱਤੇ ਖਾਣ ਵਾਲਿਆਂ ਵਿੱਚ ਸ਼ਾਮਲ ਹੋਣ ਦੇਣਾ। ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਭੱਜ ਗਿਆ ਸੀ ਤਾਂ ਉਹ ਮੇਰੇ ਨਾਲ ਖੜ੍ਹੇ ਸਨ।

8“ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ। ਜਿਸ ਦਿਨ ਮੈਂ ਮਾਹਾਨਾਇਮ ਨੂੰ ਜਾਂਦਾ ਸੀ, ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ। ਜਦੋਂ ਉਹ ਯਰਦਨ ਨਦੀ ਉੱਤੇ ਮੈਨੂੰ ਮਿਲਣ ਆਇਆ, ਤਾਂ ਮੈਂ ਯਾਹਵੇਹ ਦੀ ਸਹੁੰ ਖਾਧੀ, ‘ਮੈਂ ਤੈਨੂੰ ਤਲਵਾਰ ਨਾਲ ਨਹੀਂ ਮਾਰਾਂਗਾ।’

9ਪਰ ਹੁਣ ਉਸ ਨੂੰ ਨਿਰਦੋਸ਼ ਨਾ ਸਮਝੀ। ਕਿਉਂ ਜੋ ਤੂੰ ਸਿਆਣਾ ਆਦਮੀ ਹੈ; ਤੁਹਾਨੂੰ ਪਤਾ ਹੈ ਕਿ ਉਸ ਨਾਲ ਕੀ ਕਰਨਾ ਹੈ। ਇਸ ਲਈ ਉਸਦਾ ਧੌਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.