1 ਰਾਜਿਆਂ 2

ਪਰ ਹੁਣ ਉਸ ਨੂੰ ਨਿਰਦੋਸ਼ ਨਾ ਸਮਝੀ। ਕਿਉਂ ਜੋ ਤੂੰ ਸਿਆਣਾ ਆਦਮੀ ਹੈ; ਤੁਹਾਨੂੰ ਪਤਾ ਹੈ ਕਿ ਉਸ ਨਾਲ ਕੀ ਕਰਨਾ ਹੈ। ਇਸ ਲਈ ਉਸਦਾ ਧੌਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ।”

1 Kings 2:9 (UKJV) Now therefore hold him not guiltless: for you are a wise man, and know what you ought to do unto him; but his hoar head bring you down to the grave with blood.

7“ਪਰ ਗਿਲਆਦ ਦੇ ਬਾਰਜ਼ਿੱਲਈ ਦੇ ਪੁੱਤਰਾਂ ਉੱਤੇ ਦਯਾ ਕੀਤੀ ਅਤੇ ਉਹਨਾਂ ਨੂੰ ਆਪਣੀ ਮੇਜ਼ ਉੱਤੇ ਖਾਣ ਵਾਲਿਆਂ ਵਿੱਚ ਸ਼ਾਮਲ ਹੋਣ ਦੇਣਾ। ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਭੱਜ ਗਿਆ ਸੀ ਤਾਂ ਉਹ ਮੇਰੇ ਨਾਲ ਖੜ੍ਹੇ ਸਨ।

8“ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ। ਜਿਸ ਦਿਨ ਮੈਂ ਮਾਹਾਨਾਇਮ ਨੂੰ ਜਾਂਦਾ ਸੀ, ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ। ਜਦੋਂ ਉਹ ਯਰਦਨ ਨਦੀ ਉੱਤੇ ਮੈਨੂੰ ਮਿਲਣ ਆਇਆ, ਤਾਂ ਮੈਂ ਯਾਹਵੇਹ ਦੀ ਸਹੁੰ ਖਾਧੀ, ‘ਮੈਂ ਤੈਨੂੰ ਤਲਵਾਰ ਨਾਲ ਨਹੀਂ ਮਾਰਾਂਗਾ।’

9ਪਰ ਹੁਣ ਉਸ ਨੂੰ ਨਿਰਦੋਸ਼ ਨਾ ਸਮਝੀ। ਕਿਉਂ ਜੋ ਤੂੰ ਸਿਆਣਾ ਆਦਮੀ ਹੈ; ਤੁਹਾਨੂੰ ਪਤਾ ਹੈ ਕਿ ਉਸ ਨਾਲ ਕੀ ਕਰਨਾ ਹੈ। ਇਸ ਲਈ ਉਸਦਾ ਧੌਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ।”

10ਤਦ ਦਾਵੀਦ ਆਪਣੇ ਪੁਰਖਿਆਂ ਨਾਲ ਸੋ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦੱਬਿਆ ਗਿਆ।

11ਦਾਵੀਦ ਨੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ, ਸੱਤ ਸਾਲ ਹੇਬਰੋਨ ਵਿੱਚ ਅਤੇ ਤੇਤੀ ਸਾਲ ਯੇਰੂਸ਼ਲੇਮ ਵਿੱਚ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.