1 ਰਾਜਿਆਂ 20

ਅਹਾਬ ਨੇ ਪੁੱਛਿਆ, “ਪਰ ਇਹ ਕੌਣ ਕਰੇਗਾ?” ਨਬੀ ਨੇ ਜਵਾਬ ਦਿੱਤਾ, “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀ।’ ” ਉਸਨੇ ਪੁੱਛਿਆ, “ਲੜਾਈ ਕੌਣ ਸ਼ੁਰੂ ਕਰੇਗਾ?” ਨਬੀ ਨੇ ਉੱਤਰ ਦਿੱਤਾ, “ਤੂੰ ਸ਼ੁਰੂ ਕਰੇਗਾ।”

1 Kings 20:14 (UKJV) And Ahab said, By whom? And he said, Thus says the LORD, Even by the young men of the princes of the provinces. Then he said, Who shall order the battle? And he answered, You.

12ਬਨ-ਹਦਦ ਨੇ ਇਹ ਸੰਦੇਸ਼ ਸੁਣਿਆ ਜਦੋਂ ਉਹ ਅਤੇ ਰਾਜੇ ਆਪਣੇ ਤੰਬੂਆਂ ਵਿੱਚ ਪੀ ਰਹੇ ਸਨ ਅਤੇ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ, “ਹਮਲਾ ਕਰਨ ਲਈ ਤਿਆਰ ਰਹੋ।” ਇਸ ਲਈ ਉਹਨਾਂ ਨੇ ਸ਼ਹਿਰ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ।

13ਇਸੇ ਦੌਰਾਨ ਇੱਕ ਨਬੀ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਅਤੇ ਉਸਨੇ ਐਲਾਨ ਕੀਤਾ, “ਯਾਹਵੇਹ ਇਹ ਆਖਦਾ ਹੈ: ‘ਕੀ ਤੂੰ ਇਸ ਵਿਸ਼ਾਲ ਸੈਨਾ ਨੂੰ ਵੇਖਦਾ ਹੈ? ਮੈਂ ਇਸਨੂੰ ਅੱਜ ਤੁਹਾਡੇ ਹੱਥ ਵਿੱਚ ਦੇ ਦਿਆਂਗਾ, ਅਤੇ ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”

14ਅਹਾਬ ਨੇ ਪੁੱਛਿਆ, “ਪਰ ਇਹ ਕੌਣ ਕਰੇਗਾ?” ਨਬੀ ਨੇ ਜਵਾਬ ਦਿੱਤਾ, “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀ।’ ” ਉਸਨੇ ਪੁੱਛਿਆ, “ਲੜਾਈ ਕੌਣ ਸ਼ੁਰੂ ਕਰੇਗਾ?” ਨਬੀ ਨੇ ਉੱਤਰ ਦਿੱਤਾ, “ਤੂੰ ਸ਼ੁਰੂ ਕਰੇਗਾ।”

15ਇਸ ਲਈ ਅਹਾਬ ਨੇ ਸੂਬਿਆਂ ਦੇ ਅਧੀਨ 232 ਜਵਾਨ ਸਰਦਾਰਾਂ ਨੂੰ ਸੱਦਿਆ। ਫਿਰ ਉਸ ਨੇ ਬਾਕੀ ਦੇ ਇਸਰਾਏਲੀਆਂ ਨੂੰ ਇਕੱਠਾ ਕੀਤਾ, ਕੁੱਲ ਮਿਲਾ ਕੇ 7,000 ਸਨ।

16ਉਹ ਦੁਪਹਿਰ ਵੇਲੇ ਨਿੱਕਲ ਗਏ ਜਦੋਂ ਬਨ-ਹਦਦ ਅਤੇ ਉਸ ਦੇ ਨਾਲ ਦੇ 32 ਰਾਜੇ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.