10ਤਾਂ ਬਨ-ਹਦਦ ਨੇ ਉਹ ਨੂੰ ਆਖ ਘੱਲਿਆ, “ਕਿ ਜੇ ਸਾਮਰਿਯਾ ਦੀ ਧੂੜ ਉਹਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਹੀ ਹੋਵੇ ਤਾਂ ਦੇਵਤੇ ਮੇਰੇ ਨਾਲ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵਧੀਕ।”
11ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ, “ਕਿ ਉਸ ਨੂੰ ਆਖੋ: ‘ਸ਼ਸਤਰ ਬੰਨ੍ਹਣ ਵਾਲਾ ਸ਼ਸਤਰ ਲਾਹੁਣ ਵਾਲੇ ਜਿੰਨਾ ਹੰਕਾਰ ਨਾ ਕਰੇ।’ ”
12ਬਨ-ਹਦਦ ਨੇ ਇਹ ਸੰਦੇਸ਼ ਸੁਣਿਆ ਜਦੋਂ ਉਹ ਅਤੇ ਰਾਜੇ ਆਪਣੇ ਤੰਬੂਆਂ ਵਿੱਚ ਪੀ ਰਹੇ ਸਨ ਅਤੇ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ, “ਹਮਲਾ ਕਰਨ ਲਈ ਤਿਆਰ ਰਹੋ।” ਇਸ ਲਈ ਉਹਨਾਂ ਨੇ ਸ਼ਹਿਰ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ।
13ਇਸੇ ਦੌਰਾਨ ਇੱਕ ਨਬੀ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਅਤੇ ਉਸਨੇ ਐਲਾਨ ਕੀਤਾ, “ਯਾਹਵੇਹ ਇਹ ਆਖਦਾ ਹੈ: ‘ਕੀ ਤੂੰ ਇਸ ਵਿਸ਼ਾਲ ਸੈਨਾ ਨੂੰ ਵੇਖਦਾ ਹੈ? ਮੈਂ ਇਸਨੂੰ ਅੱਜ ਤੁਹਾਡੇ ਹੱਥ ਵਿੱਚ ਦੇ ਦਿਆਂਗਾ, ਅਤੇ ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”
14ਅਹਾਬ ਨੇ ਪੁੱਛਿਆ, “ਪਰ ਇਹ ਕੌਣ ਕਰੇਗਾ?” ਨਬੀ ਨੇ ਜਵਾਬ ਦਿੱਤਾ, “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀ।’ ” ਉਸਨੇ ਪੁੱਛਿਆ, “ਲੜਾਈ ਕੌਣ ਸ਼ੁਰੂ ਕਰੇਗਾ?” ਨਬੀ ਨੇ ਉੱਤਰ ਦਿੱਤਾ, “ਤੂੰ ਸ਼ੁਰੂ ਕਰੇਗਾ।”