1 ਰਾਜਿਆਂ 20

ਇਸ ਤੋਂ ਬਾਅਦ, ਨਬੀ ਇਸਰਾਏਲ ਦੇ ਪਾਤਸ਼ਾਹ ਕੋਲ ਆਇਆ ਅਤੇ ਆਖਿਆ, “ਆਪਣੀ ਸਥਿਤੀ ਮਜ਼ਬੂਤ ਕਰ ਅਤੇ ਵੇਖ ਲੈ ਕਿ ਤੂੰ ਕੀ ਕਰਨਾ ਹੈ ਕਿਉਂਕਿ ਅਗਲੀ ਬਸੰਤ ਵਿੱਚ ਅਰਾਮ ਦਾ ਰਾਜਾ ਤੁਹਾਡੇ ਉੱਤੇ ਫੇਰ ਹਮਲਾ ਕਰੇਗਾ।”

1 Kings 20:22 (UKJV) And the prophet came to the king of Israel, and said unto him, Go, strengthen yourself, and mark, and see what you do: for at the return of the year the king of Syria will come up against you.

20ਅਤੇ ਹਰ ਇੱਕ ਨੇ ਆਪਣੇ ਵਿਰੋਧੀ ਨੂੰ ਮਾਰਿਆ। ਉਸ ਵੇਲੇ, ਅਰਾਮੀ ਭੱਜ ਗਏ ਅਤੇ ਇਸਰਾਏਲ ਨੇ ਉਹਨਾਂ ਪਿੱਛਾ ਕੀਤਾ। ਪਰ ਅਰਾਮ ਦਾ ਰਾਜਾ ਬਨ-ਹਦਦ ਆਪਣੇ ਕੁਝ ਘੋੜਸਵਾਰਾਂ ਨਾਲ ਘੋੜੇ ਉੱਤੇ ਸਵਾਰ ਹੋ ਕੇ ਭੱਜ ਗਿਆ।

21ਇਸਰਾਏਲ ਦੇ ਰਾਜੇ ਨੇ ਘੋੜਿਆਂ ਅਤੇ ਰਥਾਂ ਨੂੰ ਅੱਗੇ ਵਧਾਇਆ ਅਤੇ ਉਹਨਾਂ ਉੱਤੇ ਕਾਬੂ ਪਾਇਆ ਅਤੇ ਅਰਾਮੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ।

22ਇਸ ਤੋਂ ਬਾਅਦ, ਨਬੀ ਇਸਰਾਏਲ ਦੇ ਪਾਤਸ਼ਾਹ ਕੋਲ ਆਇਆ ਅਤੇ ਆਖਿਆ, “ਆਪਣੀ ਸਥਿਤੀ ਮਜ਼ਬੂਤ ਕਰ ਅਤੇ ਵੇਖ ਲੈ ਕਿ ਤੂੰ ਕੀ ਕਰਨਾ ਹੈ ਕਿਉਂਕਿ ਅਗਲੀ ਬਸੰਤ ਵਿੱਚ ਅਰਾਮ ਦਾ ਰਾਜਾ ਤੁਹਾਡੇ ਉੱਤੇ ਫੇਰ ਹਮਲਾ ਕਰੇਗਾ।”

23ਇਸ ਦੌਰਾਨ, ਅਰਾਮ ਦੇ ਰਾਜੇ ਦੇ ਅਧਿਕਾਰੀਆਂ ਨੇ ਉਸਨੂੰ ਸਲਾਹ ਦਿੱਤੀ, “ਉਹਨਾਂ ਦੇ ਦੇਵਤੇ ਪਹਾੜੀਆਂ ਦੇ ਦੇਵਤੇ ਹਨ। ਇਸੇ ਲਈ ਉਹ ਸਾਡੇ ਲਈ ਬਹੁਤ ਮਜ਼ਬੂਤ ਸਨ। ਪਰ ਜੇਕਰ ਅਸੀਂ ਉਹਨਾਂ ਨਾਲ ਮੈਦਾਨ ਲੜਾਂਗੇ, ਤਾਂ ਯਕੀਨਨ ਅਸੀਂ ਉਹਨਾਂ ਨਾਲੋਂ ਮਜ਼ਬੂਤ ਹੋਵਾਂਗੇ।

24ਇੱਕ ਕੰਮ ਇਹ ਕਰੋ ਕਿ ਸਾਰੇ ਰਾਜਿਆਂ ਨੂੰ ਉਹਨਾਂ ਦੇ ਹੁਕਮਾਂ ਤੋਂ ਹਟਾ ਦਿਓ ਅਤੇ ਉਹਨਾਂ ਦੀ ਥਾਂ ਹੋਰ ਸੂਬੇਦਾਰਾਂ ਨੂੰ ਠਹਿਰਾ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.