1 ਰਾਜਿਆਂ 21

ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ:

1 Kings 21:17 (UKJV) And the word of the LORD came to Elijah the Tishbite, saying,

15ਜਿਵੇਂ ਹੀ ਈਜ਼ੇਬੇਲ ਨੇ ਸੁਣਿਆ ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ, ਉਸਨੇ ਅਹਾਬ ਨੂੰ ਕਿਹਾ, “ਉੱਠ ਅਤੇ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ਼ ਉੱਤੇ ਕਬਜ਼ਾ ਕਰ ਜੋ ਉਸ ਨੇ ਤੈਨੂੰ ਵੇਚਣ ਤੋਂ ਇਨਕਾਰ ਕੀਤਾ ਸੀ। ਉਹ ਹੁਣ ਜ਼ਿੰਦਾ ਨਹੀਂ ਹੈ, ਪਰ ਮਰ ਗਿਆ ਹੈ।”

16ਜਦੋਂ ਅਹਾਬ ਨੇ ਸੁਣਿਆ ਕਿ ਨਾਬੋਥ ਮਰ ਗਿਆ ਹੈ ਤਾਂ ਉਹ ਉੱਠਿਆ ਅਤੇ ਨਾਬੋਥ ਦੇ ਅੰਗੂਰੀ ਬਾਗ਼ ਉੱਤੇ ਕਬਜ਼ਾ ਕਰਨ ਲਈ ਹੇਠਾਂ ਗਿਆ।

17ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ:

18“ਇਸਰਾਏਲ ਦੇ ਰਾਜਾ ਅਹਾਬ ਨੂੰ ਮਿਲਣ ਲਈ ਹੇਠਾਂ ਜਾ, ਜੋ ਸਾਮਰਿਯਾ ਵਿੱਚ ਰਾਜ ਕਰਦਾ ਹੈ। ਉਹ ਹੁਣ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਹੈ, ਜਿੱਥੇ ਉਹ ਇਸ ਉੱਤੇ ਕਬਜ਼ਾ ਕਰਨ ਗਿਆ ਹੈ।

19ਤੂੰ ਉਹ ਨੂੰ ਬੋਲ, ‘ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕੀ ਤੂੰ ਖੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ? ਤੂੰ ਉਹ ਨੂੰ ਬੋਲ ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕਿ ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਵੀ!’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.