1 ਰਾਜਿਆਂ 21

“ਇਸਰਾਏਲ ਦੇ ਰਾਜਾ ਅਹਾਬ ਨੂੰ ਮਿਲਣ ਲਈ ਹੇਠਾਂ ਜਾ, ਜੋ ਸਾਮਰਿਯਾ ਵਿੱਚ ਰਾਜ ਕਰਦਾ ਹੈ। ਉਹ ਹੁਣ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਹੈ, ਜਿੱਥੇ ਉਹ ਇਸ ਉੱਤੇ ਕਬਜ਼ਾ ਕਰਨ ਗਿਆ ਹੈ।

1 Kings 21:18 (UKJV) Arise, go down to meet Ahab king of Israel, which is in Samaria: behold, he is in the vineyard of Naboth, where he is gone down to possess it.

16ਜਦੋਂ ਅਹਾਬ ਨੇ ਸੁਣਿਆ ਕਿ ਨਾਬੋਥ ਮਰ ਗਿਆ ਹੈ ਤਾਂ ਉਹ ਉੱਠਿਆ ਅਤੇ ਨਾਬੋਥ ਦੇ ਅੰਗੂਰੀ ਬਾਗ਼ ਉੱਤੇ ਕਬਜ਼ਾ ਕਰਨ ਲਈ ਹੇਠਾਂ ਗਿਆ।

17ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ:

18“ਇਸਰਾਏਲ ਦੇ ਰਾਜਾ ਅਹਾਬ ਨੂੰ ਮਿਲਣ ਲਈ ਹੇਠਾਂ ਜਾ, ਜੋ ਸਾਮਰਿਯਾ ਵਿੱਚ ਰਾਜ ਕਰਦਾ ਹੈ। ਉਹ ਹੁਣ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਹੈ, ਜਿੱਥੇ ਉਹ ਇਸ ਉੱਤੇ ਕਬਜ਼ਾ ਕਰਨ ਗਿਆ ਹੈ।

19ਤੂੰ ਉਹ ਨੂੰ ਬੋਲ, ‘ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕੀ ਤੂੰ ਖੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ? ਤੂੰ ਉਹ ਨੂੰ ਬੋਲ ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕਿ ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਵੀ!’ ”

20ਅਹਾਬ ਨੇ ਏਲੀਯਾਹ ਨੂੰ ਆਖਿਆ, “ਹੇ ਮੇਰਿਆ ਦੁਸ਼ਮਣਾਂ! ਤੂੰ ਮੈਨੂੰ ਲੱਭ ਲਿਆ ਹੈ।” ਉਸਨੇ ਜਵਾਬ ਦਿੱਤਾ, “ਮੈਂ ਤੈਨੂੰ ਲੱਭ ਲਿਆ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾ ਕਰਨ ਲਈ ਵੇਚ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.