1 ਰਾਜਿਆਂ 21

ਅਹਾਬ ਨੇ ਏਲੀਯਾਹ ਨੂੰ ਆਖਿਆ, “ਹੇ ਮੇਰਿਆ ਦੁਸ਼ਮਣਾਂ! ਤੂੰ ਮੈਨੂੰ ਲੱਭ ਲਿਆ ਹੈ।” ਉਸਨੇ ਜਵਾਬ ਦਿੱਤਾ, “ਮੈਂ ਤੈਨੂੰ ਲੱਭ ਲਿਆ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾ ਕਰਨ ਲਈ ਵੇਚ ਦਿੱਤਾ ਹੈ।

1 Kings 21:20 (UKJV) And Ahab said to Elijah, Have you found me, O mine enemy? And he answered, I have found you: because you have sold yourself to work evil in the sight of the LORD.

18“ਇਸਰਾਏਲ ਦੇ ਰਾਜਾ ਅਹਾਬ ਨੂੰ ਮਿਲਣ ਲਈ ਹੇਠਾਂ ਜਾ, ਜੋ ਸਾਮਰਿਯਾ ਵਿੱਚ ਰਾਜ ਕਰਦਾ ਹੈ। ਉਹ ਹੁਣ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਹੈ, ਜਿੱਥੇ ਉਹ ਇਸ ਉੱਤੇ ਕਬਜ਼ਾ ਕਰਨ ਗਿਆ ਹੈ।

19ਤੂੰ ਉਹ ਨੂੰ ਬੋਲ, ‘ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕੀ ਤੂੰ ਖੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ? ਤੂੰ ਉਹ ਨੂੰ ਬੋਲ ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕਿ ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਵੀ!’ ”

20ਅਹਾਬ ਨੇ ਏਲੀਯਾਹ ਨੂੰ ਆਖਿਆ, “ਹੇ ਮੇਰਿਆ ਦੁਸ਼ਮਣਾਂ! ਤੂੰ ਮੈਨੂੰ ਲੱਭ ਲਿਆ ਹੈ।” ਉਸਨੇ ਜਵਾਬ ਦਿੱਤਾ, “ਮੈਂ ਤੈਨੂੰ ਲੱਭ ਲਿਆ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾ ਕਰਨ ਲਈ ਵੇਚ ਦਿੱਤਾ ਹੈ।

21ਤੂੰ ਵੇਖੇਂਗਾ, ‘ਕਿ ਮੈਂ ਤੇਰੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਅਹਾਬ ਨਾਲੋਂ ਨਰ ਅਤੇ ਇਸਰਾਏਲ ਦੇ ਬੰਧੂਏ ਅਤੇ ਅਜ਼ਾਦ ਵੱਢ ਸੁੱਟਾਂਗਾ।

22ਮੈਂ ਤੇਰੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ, ਕਿਉਂ ਜੋ ਤੈਂ ਮੈਨੂੰ ਜਗਾਇਆ ਹੈ। ਕ੍ਰੋਧ ਅਤੇ ਇਸਰਾਏਲ ਨੂੰ ਪਾਪ ਕਰਨ ਲਈ ਮਜ਼ਬੂਰ ਕੀਤਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.