1 ਰਾਜਿਆਂ 21

ਮੈਂ ਤੇਰੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ, ਕਿਉਂ ਜੋ ਤੈਂ ਮੈਨੂੰ ਜਗਾਇਆ ਹੈ। ਕ੍ਰੋਧ ਅਤੇ ਇਸਰਾਏਲ ਨੂੰ ਪਾਪ ਕਰਨ ਲਈ ਮਜ਼ਬੂਰ ਕੀਤਾ ਹੈ।’

1 Kings 21:22 (UKJV) And will make yours house like the house of Jeroboam the son of Nebat, and like the house of Baasha the son of Ahijah, for the provocation wherewith you have provoked me to anger, and made Israel to sin.

20ਅਹਾਬ ਨੇ ਏਲੀਯਾਹ ਨੂੰ ਆਖਿਆ, “ਹੇ ਮੇਰਿਆ ਦੁਸ਼ਮਣਾਂ! ਤੂੰ ਮੈਨੂੰ ਲੱਭ ਲਿਆ ਹੈ।” ਉਸਨੇ ਜਵਾਬ ਦਿੱਤਾ, “ਮੈਂ ਤੈਨੂੰ ਲੱਭ ਲਿਆ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾ ਕਰਨ ਲਈ ਵੇਚ ਦਿੱਤਾ ਹੈ।

21ਤੂੰ ਵੇਖੇਂਗਾ, ‘ਕਿ ਮੈਂ ਤੇਰੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਅਹਾਬ ਨਾਲੋਂ ਨਰ ਅਤੇ ਇਸਰਾਏਲ ਦੇ ਬੰਧੂਏ ਅਤੇ ਅਜ਼ਾਦ ਵੱਢ ਸੁੱਟਾਂਗਾ।

22ਮੈਂ ਤੇਰੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ, ਕਿਉਂ ਜੋ ਤੈਂ ਮੈਨੂੰ ਜਗਾਇਆ ਹੈ। ਕ੍ਰੋਧ ਅਤੇ ਇਸਰਾਏਲ ਨੂੰ ਪਾਪ ਕਰਨ ਲਈ ਮਜ਼ਬੂਰ ਕੀਤਾ ਹੈ।’

23“ਈਜ਼ੇਬੇਲ ਲਈ ਵੀ ਯਾਹਵੇਹ ਦਾ ਬਚਨ ਹੈ, ‘ਕਿ ਈਜ਼ੇਬੇਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ।’

24“ਕੁੱਤੇ ਅਹਾਬ ਦੇ ਉਹਨਾਂ ਲੋਕਾਂ ਨੂੰ ਖਾ ਜਾਣਗੇ ਜਿਹੜੇ ਸ਼ਹਿਰ ਵਿੱਚ ਮਰਨਗੇ ਅਤੇ ਪੰਛੀ ਉਹਨਾਂ ਨੂੰ ਖਾਣਗੇ ਜੋ ਦੇਸ਼ ਵਿੱਚ ਮਰਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.