22ਮੈਂ ਤੇਰੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ, ਕਿਉਂ ਜੋ ਤੈਂ ਮੈਨੂੰ ਜਗਾਇਆ ਹੈ। ਕ੍ਰੋਧ ਅਤੇ ਇਸਰਾਏਲ ਨੂੰ ਪਾਪ ਕਰਨ ਲਈ ਮਜ਼ਬੂਰ ਕੀਤਾ ਹੈ।’
23“ਈਜ਼ੇਬੇਲ ਲਈ ਵੀ ਯਾਹਵੇਹ ਦਾ ਬਚਨ ਹੈ, ‘ਕਿ ਈਜ਼ੇਬੇਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ।’
24“ਕੁੱਤੇ ਅਹਾਬ ਦੇ ਉਹਨਾਂ ਲੋਕਾਂ ਨੂੰ ਖਾ ਜਾਣਗੇ ਜਿਹੜੇ ਸ਼ਹਿਰ ਵਿੱਚ ਮਰਨਗੇ ਅਤੇ ਪੰਛੀ ਉਹਨਾਂ ਨੂੰ ਖਾਣਗੇ ਜੋ ਦੇਸ਼ ਵਿੱਚ ਮਰਨਗੇ।”
25ਅਹਾਬ ਵਰਗਾ ਕਦੇ ਵੀ ਕੋਈ ਨਹੀਂ ਸੀ, ਜਿਸ ਨੇ ਆਪਣੇ ਆਪ ਨੂੰ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਸ ਦੀ ਪਤਨੀ ਈਜ਼ੇਬੇਲ ਰਾਣੀ ਨੇ ਪਰੇਰਿਆ।
26ਉਹ ਨੇ ਅੱਤ ਘਿਣਾਉਣਾ ਕੰਮ ਇਹ ਕੀਤਾ ਕਿ ਅਮੋਰੀਆਂ ਵਾਂਗੂੰ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲ ਦੇ ਅੱਗੋਂ ਕੱਢ ਦਿੱਤਾ ਸੀ ਉਹ ਬੁੱਤਾਂ ਦੇ ਮਗਰ ਲੱਗ ਗਿਆ।