24“ਕੁੱਤੇ ਅਹਾਬ ਦੇ ਉਹਨਾਂ ਲੋਕਾਂ ਨੂੰ ਖਾ ਜਾਣਗੇ ਜਿਹੜੇ ਸ਼ਹਿਰ ਵਿੱਚ ਮਰਨਗੇ ਅਤੇ ਪੰਛੀ ਉਹਨਾਂ ਨੂੰ ਖਾਣਗੇ ਜੋ ਦੇਸ਼ ਵਿੱਚ ਮਰਨਗੇ।”
25ਅਹਾਬ ਵਰਗਾ ਕਦੇ ਵੀ ਕੋਈ ਨਹੀਂ ਸੀ, ਜਿਸ ਨੇ ਆਪਣੇ ਆਪ ਨੂੰ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਸ ਦੀ ਪਤਨੀ ਈਜ਼ੇਬੇਲ ਰਾਣੀ ਨੇ ਪਰੇਰਿਆ।
26ਉਹ ਨੇ ਅੱਤ ਘਿਣਾਉਣਾ ਕੰਮ ਇਹ ਕੀਤਾ ਕਿ ਅਮੋਰੀਆਂ ਵਾਂਗੂੰ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲ ਦੇ ਅੱਗੋਂ ਕੱਢ ਦਿੱਤਾ ਸੀ ਉਹ ਬੁੱਤਾਂ ਦੇ ਮਗਰ ਲੱਗ ਗਿਆ।
27ਜਦੋਂ ਅਹਾਬ ਨੇ ਇਹ ਗੱਲਾਂ ਸੁਣੀਆਂ, ਉਸਨੇ ਆਪਣੇ ਕੱਪੜੇ ਪਾੜੇ, ਤੱਪੜ ਪਾ ਲਿਆ ਅਤੇ ਵਰਤ ਰੱਖਿਆ। ਉਹ ਤੱਪੜ ਪਾ ਕੇ ਲੇਟ ਗਿਆ ਅਤੇ ਨਿਮਰਤਾ ਨਾਲ ਘੁੰਮਦਾ ਰਿਹਾ।
28ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ: