1ਤਿੰਨ ਸਾਲਾਂ ਤੱਕ ਅਰਾਮ ਅਤੇ ਇਸਰਾਏਲ ਵਿੱਚ ਕੋਈ ਲੜਾਈ ਨਹੀਂ ਹੋਈ।
2ਪਰ ਤੀਜੇ ਸਾਲ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਇਸਰਾਏਲ ਦੇ ਰਾਜਾ ਨੂੰ ਮਿਲਣ ਲਈ ਗਿਆ।
3ਇਸਰਾਏਲ ਦੇ ਰਾਜਾ ਨੇ ਆਪਣੇ ਅਧਿਕਾਰੀਆਂ ਨੂੰ ਆਖਿਆ, ਕੀ ਤੁਸੀਂ ਨਹੀਂ ਜਾਣਦੇ ਕਿ ਰਾਮੋਥ ਗਿਲਆਦ ਸਾਡਾ ਹੈ ਅਤੇ ਫਿਰ ਵੀ ਅਸੀਂ ਅਰਾਮ ਦੇ ਰਾਜੇ ਤੋਂ ਉਸ ਨੂੰ ਵਾਪਸ ਲੈਣ ਲਈ ਕੁਝ ਨਹੀਂ ਕਰ ਰਹੇ?