27ਜਦੋਂ ਅਹਾਬ ਨੇ ਇਹ ਗੱਲਾਂ ਸੁਣੀਆਂ, ਉਸਨੇ ਆਪਣੇ ਕੱਪੜੇ ਪਾੜੇ, ਤੱਪੜ ਪਾ ਲਿਆ ਅਤੇ ਵਰਤ ਰੱਖਿਆ। ਉਹ ਤੱਪੜ ਪਾ ਕੇ ਲੇਟ ਗਿਆ ਅਤੇ ਨਿਮਰਤਾ ਨਾਲ ਘੁੰਮਦਾ ਰਿਹਾ।
28ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ:
29“ਤੂੰ ਵੇਖਦਾ ਹੈ ਕਿ ਅਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ? ਇਸ ਲਈ ਕਿ ਉਹ ਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ ਮੈਂ ਉਹ ਦੇ ਦਿਨਾਂ ਵਿੱਚ ਇਹ ਬੁਰਿਆਈ ਨਾ ਲਿਆਵਾਂਗਾ ਪਰ ਉਹ ਦੇ ਪੁੱਤਰ ਦੇ ਦਿਨਾਂ ਵਿੱਚ ਉਹ ਦੇ ਘਰਾਣੇ ਉੱਤੇ ਇਹ ਬੁਰਿਆਈ ਲਿਆਵਾਂਗਾ।”