25ਮੀਕਾਯਾਹ ਨੇ ਜਵਾਬ ਦਿੱਤਾ, ਜਿਸ ਦਿਨ ਤੂੰ ਅੰਦਰਲੇ ਕਮਰੇ ਵਿੱਚ ਛੁਪਣ ਲਈ ਜਾਵੇਗਾ ਤੈਨੂੰ ਪਤਾ ਲੱਗ ਜਾਵੇਗਾ।
26ਤਦ ਇਸਰਾਏਲ ਦੇ ਰਾਜੇ ਨੇ ਹੁਕਮ ਦਿੱਤਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਹਾਕਮ ਆਮੋਨ ਕੋਲ ਅਤੇ ਰਾਜੇ ਦੇ ਪੁੱਤਰ ਯੋਆਸ਼ ਕੋਲ ਵਾਪਸ ਭੇਜੋ।
27ਅਤੇ ਆਖ, ‘ਰਾਜਾ ਇਹ ਆਖਦਾ ਹੈ: ਇਸ ਬੰਦੇ ਨੂੰ ਅੰਦਰ ਕੈਦ ਵਿੱਚ ਰੱਖੋ ਅਤੇ ਉਸਨੂੰ ਰੋਟੀ ਅਤੇ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ ਜਦੋਂ ਤੱਕ ਮੈਂ ਸਹੀ-ਸਲਾਮਤ ਵਾਪਸ ਨਾ ਆ ਜਾਵਾਂ।’ ”
28ਪਰ ਮੀਕਾਯਾਹ ਨੇ ਆਖਿਆ, “ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਾਹਵੇਹ ਮੇਰੇ ਰਾਹੀਂ ਨਹੀਂ ਬੋਲਿਆ ਨਾਲੇ ਉਸ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!”
29ਇਸ ਲਈ ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ ਗਿਲਆਦ ਨੂੰ ਚੜ੍ਹ ਗਿਆ।