37ਸੋ ਰਾਜਾ ਮਰ ਗਿਆ ਅਤੇ ਸਾਮਰਿਯਾ ਵਿੱਚ ਲਿਆਂਦਾ ਗਿਆ ਅਤੇ ਉੱਥੇ ਉਸ ਨੂੰ ਦੱਬ ਦਿੱਤਾ।
38ਉਹਨਾਂ ਨੇ ਸਾਮਰਿਯਾ ਵਿੱਚ ਇੱਕ ਤਲਾਬ ਵਿੱਚ ਰਥ ਨੂੰ ਧੋਤਾ (ਜਿੱਥੇ ਵੇਸਵਾਵਾਂ ਨਹਾਉਂਦੀਆਂ ਸਨ) ਅਤੇ ਕੁੱਤਿਆਂ ਨੇ ਉਸ ਦਾ ਲਹੂ ਚੱਟ ਲਿਆ, ਜਿਵੇਂ ਕਿ ਯਾਹਵੇਹ ਦੇ ਬਚਨ ਦੇ ਅਨੁਸਾਰ ਉਸ ਨੂੰ ਬੋਲਿਆ ਸੀ।
39ਅਹਾਬ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਨੇ ਸਭ ਕੁਝ ਕੀਤਾ, ਉਹ ਮਹਿਲ ਜੋ ਉਸ ਨੇ ਬਣਾਇਆ ਅਤੇ ਹਾਥੀ ਦੰਦ ਨਾਲ ਸਜਾਇਆ ਅਤੇ ਜਿਹੜੇ ਸ਼ਹਿਰ ਉਸ ਨੇ ਮਜ਼ਬੂਤ ਕੀਤੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
40ਅਹਾਬ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸਦਾ ਪੁੱਤਰ ਅਹਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।
41ਆਸਾ ਦਾ ਪੁੱਤਰ ਯਹੋਸ਼ਾਫ਼ਾਟ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਚੌਥੇ ਸਾਲ ਵਿੱਚ ਯਹੂਦਾਹ ਦਾ ਰਾਜਾ ਬਣਿਆ।