1 ਰਾਜਿਆਂ 22

ਉਹਨਾਂ ਨੇ ਸਾਮਰਿਯਾ ਵਿੱਚ ਇੱਕ ਤਲਾਬ ਵਿੱਚ ਰਥ ਨੂੰ ਧੋਤਾ (ਜਿੱਥੇ ਵੇਸਵਾਵਾਂ ਨਹਾਉਂਦੀਆਂ ਸਨ) ਅਤੇ ਕੁੱਤਿਆਂ ਨੇ ਉਸ ਦਾ ਲਹੂ ਚੱਟ ਲਿਆ, ਜਿਵੇਂ ਕਿ ਯਾਹਵੇਹ ਦੇ ਬਚਨ ਦੇ ਅਨੁਸਾਰ ਉਸ ਨੂੰ ਬੋਲਿਆ ਸੀ।

1 Kings 22:38 (UKJV) And one washed the chariot in the pool of Samaria; and the dogs licked up his blood; and they washed his armour; according unto the word of the LORD which he spoke.

36ਜਿਵੇਂ ਹੀ ਸੂਰਜ ਡੁੱਬ ਰਿਹਾ ਸੀ, ਫੌਜ ਵਿੱਚ ਇੱਕ ਆਵਾਜ਼ ਫੈਲ ਗਈ: “ਹਰੇਕ ਮਨੁੱਖ ਆਪਣੇ ਸ਼ਹਿਰ ਨੂੰ। ਹਰ ਆਦਮੀ ਆਪਣੀ ਧਰਤੀ ਨੂੰ ਚਲਾ ਜਾਵੇ!”

37ਸੋ ਰਾਜਾ ਮਰ ਗਿਆ ਅਤੇ ਸਾਮਰਿਯਾ ਵਿੱਚ ਲਿਆਂਦਾ ਗਿਆ ਅਤੇ ਉੱਥੇ ਉਸ ਨੂੰ ਦੱਬ ਦਿੱਤਾ।

38ਉਹਨਾਂ ਨੇ ਸਾਮਰਿਯਾ ਵਿੱਚ ਇੱਕ ਤਲਾਬ ਵਿੱਚ ਰਥ ਨੂੰ ਧੋਤਾ (ਜਿੱਥੇ ਵੇਸਵਾਵਾਂ ਨਹਾਉਂਦੀਆਂ ਸਨ) ਅਤੇ ਕੁੱਤਿਆਂ ਨੇ ਉਸ ਦਾ ਲਹੂ ਚੱਟ ਲਿਆ, ਜਿਵੇਂ ਕਿ ਯਾਹਵੇਹ ਦੇ ਬਚਨ ਦੇ ਅਨੁਸਾਰ ਉਸ ਨੂੰ ਬੋਲਿਆ ਸੀ।

39ਅਹਾਬ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਨੇ ਸਭ ਕੁਝ ਕੀਤਾ, ਉਹ ਮਹਿਲ ਜੋ ਉਸ ਨੇ ਬਣਾਇਆ ਅਤੇ ਹਾਥੀ ਦੰਦ ਨਾਲ ਸਜਾਇਆ ਅਤੇ ਜਿਹੜੇ ਸ਼ਹਿਰ ਉਸ ਨੇ ਮਜ਼ਬੂਤ ਕੀਤੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

40ਅਹਾਬ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸਦਾ ਪੁੱਤਰ ਅਹਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.