34ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਰਾਜਾ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, “ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਕੇ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।”
35ਅਤੇ ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਰਾਜਾ ਆਪਣੇ ਰਥ ਉੱਤੇ ਅਰਾਮੀਆਂ ਦੇ ਸਾਹਮਣੇ ਖੜ੍ਹਾ ਸੀ। ਉਸ ਦੇ ਜ਼ਖ਼ਮ ਵਿੱਚੋਂ ਲਹੂ ਰੱਥ ਦੇ ਵਿੱਚ ਵੱਗਦਾ ਰਿਹਾ, ਅਤੇ ਉਸੇ ਸ਼ਾਮ ਉਸ ਦੀ ਮੌਤ ਹੋ ਗਈ।
36ਜਿਵੇਂ ਹੀ ਸੂਰਜ ਡੁੱਬ ਰਿਹਾ ਸੀ, ਫੌਜ ਵਿੱਚ ਇੱਕ ਆਵਾਜ਼ ਫੈਲ ਗਈ: “ਹਰੇਕ ਮਨੁੱਖ ਆਪਣੇ ਸ਼ਹਿਰ ਨੂੰ। ਹਰ ਆਦਮੀ ਆਪਣੀ ਧਰਤੀ ਨੂੰ ਚਲਾ ਜਾਵੇ!”
37ਸੋ ਰਾਜਾ ਮਰ ਗਿਆ ਅਤੇ ਸਾਮਰਿਯਾ ਵਿੱਚ ਲਿਆਂਦਾ ਗਿਆ ਅਤੇ ਉੱਥੇ ਉਸ ਨੂੰ ਦੱਬ ਦਿੱਤਾ।
38ਉਹਨਾਂ ਨੇ ਸਾਮਰਿਯਾ ਵਿੱਚ ਇੱਕ ਤਲਾਬ ਵਿੱਚ ਰਥ ਨੂੰ ਧੋਤਾ (ਜਿੱਥੇ ਵੇਸਵਾਵਾਂ ਨਹਾਉਂਦੀਆਂ ਸਨ) ਅਤੇ ਕੁੱਤਿਆਂ ਨੇ ਉਸ ਦਾ ਲਹੂ ਚੱਟ ਲਿਆ, ਜਿਵੇਂ ਕਿ ਯਾਹਵੇਹ ਦੇ ਬਚਨ ਦੇ ਅਨੁਸਾਰ ਉਸ ਨੂੰ ਬੋਲਿਆ ਸੀ।