1 ਰਾਜਿਆਂ 22

ਅਤੇ ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਰਾਜਾ ਆਪਣੇ ਰਥ ਉੱਤੇ ਅਰਾਮੀਆਂ ਦੇ ਸਾਹਮਣੇ ਖੜ੍ਹਾ ਸੀ। ਉਸ ਦੇ ਜ਼ਖ਼ਮ ਵਿੱਚੋਂ ਲਹੂ ਰੱਥ ਦੇ ਵਿੱਚ ਵੱਗਦਾ ਰਿਹਾ, ਅਤੇ ਉਸੇ ਸ਼ਾਮ ਉਸ ਦੀ ਮੌਤ ਹੋ ਗਈ।

1 Kings 22:35 (UKJV) And the battle increased that day: and the king was stayed up in his chariot against the Syrians, and died at even: and the blood ran out of the wound into the midst of the chariot.

33ਤਾਂ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਉਹ ਇਸਰਾਏਲ ਦਾ ਰਾਜਾ ਨਹੀਂ ਹੈ ਅਤੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।

34ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਰਾਜਾ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, “ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਕੇ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।”

35ਅਤੇ ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਰਾਜਾ ਆਪਣੇ ਰਥ ਉੱਤੇ ਅਰਾਮੀਆਂ ਦੇ ਸਾਹਮਣੇ ਖੜ੍ਹਾ ਸੀ। ਉਸ ਦੇ ਜ਼ਖ਼ਮ ਵਿੱਚੋਂ ਲਹੂ ਰੱਥ ਦੇ ਵਿੱਚ ਵੱਗਦਾ ਰਿਹਾ, ਅਤੇ ਉਸੇ ਸ਼ਾਮ ਉਸ ਦੀ ਮੌਤ ਹੋ ਗਈ।

36ਜਿਵੇਂ ਹੀ ਸੂਰਜ ਡੁੱਬ ਰਿਹਾ ਸੀ, ਫੌਜ ਵਿੱਚ ਇੱਕ ਆਵਾਜ਼ ਫੈਲ ਗਈ: “ਹਰੇਕ ਮਨੁੱਖ ਆਪਣੇ ਸ਼ਹਿਰ ਨੂੰ। ਹਰ ਆਦਮੀ ਆਪਣੀ ਧਰਤੀ ਨੂੰ ਚਲਾ ਜਾਵੇ!”

37ਸੋ ਰਾਜਾ ਮਰ ਗਿਆ ਅਤੇ ਸਾਮਰਿਯਾ ਵਿੱਚ ਲਿਆਂਦਾ ਗਿਆ ਅਤੇ ਉੱਥੇ ਉਸ ਨੂੰ ਦੱਬ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.