1 ਰਾਜਿਆਂ 3

ਰਾਜੇ ਨੇ ਆਖਿਆ, “ਇੱਕ ਆਖਦੀ ਹੈ, ‘ਮੇਰਾ ਪੁੱਤਰ ਜੀਉਂਦਾ ਹੈ ਅਤੇ ਤੇਰਾ ਪੁੱਤਰ ਮਰ ਗਿਆ ਹੈ,’ ਜਦੋਂ ਕਿ ਦੂਸਰੀ ਆਖਦੀ ਹੈ, ‘ਨਹੀਂ! ਤੇਰਾ ਪੁੱਤਰ ਮਰ ਗਿਆ ਹੈ ਅਤੇ ਮੇਰਾ ਜੀਉਂਦਾ ਹੈ।’ ”

1 Kings 3:23 (UKJV) Then said the king, The one says, This is my son that lives, and your son is the dead: and the other says, Nay; but your son is the dead, and my son is the living.

21ਅਗਲੀ ਸਵੇਰ ਨੂੰ ਮੈਂ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਣ ਲਈ ਉੱਠੀ ਅਤੇ ਉਹ ਮਰਿਆ ਪਿਆ ਸੀ! ਪਰ ਜਦੋਂ ਮੈਂ ਸਵੇਰ ਦੀ ਰੌਸ਼ਨੀ ਵਿੱਚ ਉਸ ਨੂੰ ਨੇੜਿਓਂ ਦੇਖਿਆ, ਤਾਂ ਮੈਂ ਦੇਖਿਆ ਕਿ ਇਹ ਉਹ ਮੇਰਾ ਬੱਚਾ ਨਹੀਂ ਸੀ ਜਿਸ ਨੂੰ ਮੈਂ ਜਨਮ ਦਿੱਤਾ ਸੀ।”

22ਦੂਜੀ ਔਰਤ ਨੇ ਕਿਹਾ, “ਨਹੀਂ! ਜਿਉਂਦਾ ਹੈ ਮੇਰਾ ਪੁੱਤਰ; ਮਰਿਆ ਹੋਇਆ ਤੁਹਾਡਾ ਹੈ।” ਪਰ ਪਹਿਲੀ ਨੇ ਜ਼ੋਰ ਦੇ ਕੇ ਕਿਹਾ, “ਨਹੀਂ! ਮੁਰਦਾ ਤੇਰਾ ਹੈ; ਜਿਉਂਦਾ ਮੇਰਾ ਹੈ।” ਅਤੇ ਇਸ ਲਈ ਉਹਨਾਂ ਨੇ ਰਾਜੇ ਦੇ ਸਾਹਮਣੇ ਬਹਿਸ ਕੀਤੀ।

23ਰਾਜੇ ਨੇ ਆਖਿਆ, “ਇੱਕ ਆਖਦੀ ਹੈ, ‘ਮੇਰਾ ਪੁੱਤਰ ਜੀਉਂਦਾ ਹੈ ਅਤੇ ਤੇਰਾ ਪੁੱਤਰ ਮਰ ਗਿਆ ਹੈ,’ ਜਦੋਂ ਕਿ ਦੂਸਰੀ ਆਖਦੀ ਹੈ, ‘ਨਹੀਂ! ਤੇਰਾ ਪੁੱਤਰ ਮਰ ਗਿਆ ਹੈ ਅਤੇ ਮੇਰਾ ਜੀਉਂਦਾ ਹੈ।’ ”

24ਤਦ ਪਾਤਸ਼ਾਹ ਨੇ ਆਖਿਆ, “ਮੇਰੇ ਲਈ ਇੱਕ ਤਲਵਾਰ ਲਿਆਓ।” ਇਸ ਲਈ ਉਹ ਰਾਜੇ ਲਈ ਤਲਵਾਰ ਲੈ ਕੇ ਆਏ।

25ਤਦ ਰਾਜੇ ਨੇ ਹੁਕਮ ਦਿੱਤਾ, “ਕਿ ਜਿਉਂਦੇ ਬੱਚੇ ਦੇ ਦੋ ਟੁਕੜੇ ਕਰ ਦਿਓ ਅਤੇ ਅੱਧਾ ਇੱਕ ਨੂੰ ਅਤੇ ਅੱਧਾ ਦੂਜੇ ਨੂੰ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.