1 ਰਾਜਿਆਂ 3

ਦੂਜੀ ਔਰਤ ਨੇ ਕਿਹਾ, “ਨਹੀਂ! ਜਿਉਂਦਾ ਹੈ ਮੇਰਾ ਪੁੱਤਰ; ਮਰਿਆ ਹੋਇਆ ਤੁਹਾਡਾ ਹੈ।” ਪਰ ਪਹਿਲੀ ਨੇ ਜ਼ੋਰ ਦੇ ਕੇ ਕਿਹਾ, “ਨਹੀਂ! ਮੁਰਦਾ ਤੇਰਾ ਹੈ; ਜਿਉਂਦਾ ਮੇਰਾ ਹੈ।” ਅਤੇ ਇਸ ਲਈ ਉਹਨਾਂ ਨੇ ਰਾਜੇ ਦੇ ਸਾਹਮਣੇ ਬਹਿਸ ਕੀਤੀ।

1 Kings 3:22 (UKJV) And the other woman said, Nay; but the living is my son, and the dead is your son. And this said, No; but the dead is your son, and the living is my son. Thus they spoke before the king.

20ਤਾਂ ਇਹ ਅੱਧੀ ਰਾਤ ਨੂੰ ਉੱਠੀ ਜਦੋਂ ਮੈਂ ਤੇਰੀ ਦਾਸੀ ਸੁੱਤੀ ਹੋਈ ਸੀ ਮੇਰੇ ਪੁੱਤਰ ਨੂੰ ਮੇਰੇ ਪਾਸਿਓਂ ਲੈ ਲਿਆ। ਉਸਨੇ ਉਸਨੂੰ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਆਪਣੇ ਮਰੇ ਹੋਏ ਪੁੱਤਰ ਨੂੰ ਮੇਰੀ ਛਾਤੀ ਨਾਲ ਲਗਾ ਦਿੱਤਾ।

21ਅਗਲੀ ਸਵੇਰ ਨੂੰ ਮੈਂ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਣ ਲਈ ਉੱਠੀ ਅਤੇ ਉਹ ਮਰਿਆ ਪਿਆ ਸੀ! ਪਰ ਜਦੋਂ ਮੈਂ ਸਵੇਰ ਦੀ ਰੌਸ਼ਨੀ ਵਿੱਚ ਉਸ ਨੂੰ ਨੇੜਿਓਂ ਦੇਖਿਆ, ਤਾਂ ਮੈਂ ਦੇਖਿਆ ਕਿ ਇਹ ਉਹ ਮੇਰਾ ਬੱਚਾ ਨਹੀਂ ਸੀ ਜਿਸ ਨੂੰ ਮੈਂ ਜਨਮ ਦਿੱਤਾ ਸੀ।”

22ਦੂਜੀ ਔਰਤ ਨੇ ਕਿਹਾ, “ਨਹੀਂ! ਜਿਉਂਦਾ ਹੈ ਮੇਰਾ ਪੁੱਤਰ; ਮਰਿਆ ਹੋਇਆ ਤੁਹਾਡਾ ਹੈ।” ਪਰ ਪਹਿਲੀ ਨੇ ਜ਼ੋਰ ਦੇ ਕੇ ਕਿਹਾ, “ਨਹੀਂ! ਮੁਰਦਾ ਤੇਰਾ ਹੈ; ਜਿਉਂਦਾ ਮੇਰਾ ਹੈ।” ਅਤੇ ਇਸ ਲਈ ਉਹਨਾਂ ਨੇ ਰਾਜੇ ਦੇ ਸਾਹਮਣੇ ਬਹਿਸ ਕੀਤੀ।

23ਰਾਜੇ ਨੇ ਆਖਿਆ, “ਇੱਕ ਆਖਦੀ ਹੈ, ‘ਮੇਰਾ ਪੁੱਤਰ ਜੀਉਂਦਾ ਹੈ ਅਤੇ ਤੇਰਾ ਪੁੱਤਰ ਮਰ ਗਿਆ ਹੈ,’ ਜਦੋਂ ਕਿ ਦੂਸਰੀ ਆਖਦੀ ਹੈ, ‘ਨਹੀਂ! ਤੇਰਾ ਪੁੱਤਰ ਮਰ ਗਿਆ ਹੈ ਅਤੇ ਮੇਰਾ ਜੀਉਂਦਾ ਹੈ।’ ”

24ਤਦ ਪਾਤਸ਼ਾਹ ਨੇ ਆਖਿਆ, “ਮੇਰੇ ਲਈ ਇੱਕ ਤਲਵਾਰ ਲਿਆਓ।” ਇਸ ਲਈ ਉਹ ਰਾਜੇ ਲਈ ਤਲਵਾਰ ਲੈ ਕੇ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.