24ਤਦ ਪਾਤਸ਼ਾਹ ਨੇ ਆਖਿਆ, “ਮੇਰੇ ਲਈ ਇੱਕ ਤਲਵਾਰ ਲਿਆਓ।” ਇਸ ਲਈ ਉਹ ਰਾਜੇ ਲਈ ਤਲਵਾਰ ਲੈ ਕੇ ਆਏ।
25ਤਦ ਰਾਜੇ ਨੇ ਹੁਕਮ ਦਿੱਤਾ, “ਕਿ ਜਿਉਂਦੇ ਬੱਚੇ ਦੇ ਦੋ ਟੁਕੜੇ ਕਰ ਦਿਓ ਅਤੇ ਅੱਧਾ ਇੱਕ ਨੂੰ ਅਤੇ ਅੱਧਾ ਦੂਜੇ ਨੂੰ ਦਿਓ।”
26ਜਿਸ ਔਰਤ ਦਾ ਪੁੱਤਰ ਜੀਉਂਦਾ ਸੀ, ਉਹ ਆਪਣੇ ਪੁੱਤਰ ਲਈ ਬਹੁਤ ਪਿਆਰ ਨਾਲ ਭਰੀ ਹੋਈ ਸੀ ਅਤੇ ਉਸ ਨੇ ਰਾਜੇ ਨੂੰ ਕਿਹਾ, “ਹੇ ਪ੍ਰਭੂ ਜੀ, ਜੀਉਂਦਾ ਬੱਚਾ ਉਸ ਨੂੰ ਦੇ ਦਿਓ! ਉਸਨੂੰ ਨਾ ਮਾਰੋ!” ਪਰ ਦੂਜੀ ਨੇ ਕਿਹਾ, “ਨਾ ਤਾਂ ਉਹ ਮੇਰੇ ਕੋਲ ਰਹੇ ਅਤੇ ਨਾ ਹੀ ਉਹ ਤੇਰੇ ਕੋਲ ਰਹੇ। ਉਸਨੂੰ ਦੋ ਟੁਕੜਿਆਂ ਵਿੱਚ ਕੱਟੋ!”
27ਤਦ ਰਾਜੇ ਨੇ ਆਪਣਾ ਹੁਕਮ ਦਿੱਤਾ: “ਜੀਉਂਦਾ ਬੱਚਾ ਪਹਿਲੀ ਔਰਤ ਨੂੰ ਦੇ ਦਿਓ। ਉਸ ਨੂੰ ਨਾ ਮਾਰੋ; ਉਹ ਉਸਦੀ ਮਾਂ ਹੈ।”
28ਜਦੋਂ ਸਾਰੇ ਇਸਰਾਏਲ ਨੇ ਰਾਜੇ ਦੇ ਹੁਕਮ ਨੂੰ ਸੁਣਿਆ, ਤਾਂ ਉਹ ਰਾਜੇ ਨੂੰ ਹੈਰਾਨ ਕਰ ਗਏ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਸ ਕੋਲ ਨਿਆਂ ਕਰਨ ਲਈ ਪਰਮੇਸ਼ਵਰ ਵੱਲੋਂ ਬੁੱਧ ਹੈ।