1 ਰਾਜਿਆਂ 3

ਰਾਜਾ ਗਿਬਓਨ ਵਿੱਚ ਬਲੀਆਂ ਚੜ੍ਹਾਉਣ ਗਿਆ ਕਿਉਂ ਜੋ ਉਹ ਸਭ ਤੋਂ ਉੱਚਾ ਤੇ ਵੱਡਾ ਸਥਾਨ ਸੀ ਅਤੇ ਸ਼ਲੋਮੋਨ ਨੇ ਉਸ ਜਗਵੇਦੀ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ।

1 Kings 3:4 (UKJV) And the king went to Gibeon to sacrifice there; for that was the great high place: a thousand burnt offerings did Solomon offer upon that altar.

2ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਸਨ ਕਿਉਂਕਿ ਅਜੇ ਤੱਕ ਯਾਹਵੇਹ ਦੇ ਨਾਮ ਲਈ ਕੋਈ ਮੰਦਰ ਨਹੀਂ ਬਣਾਇਆ ਗਿਆ ਸੀ।

3ਸ਼ਲੋਮੋਨ ਆਪਣੇ ਪਿਤਾ ਦਾਵੀਦ ਦੁਆਰਾ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲਦਾ ਸੀ ਅਤੇ ਯਾਹਵੇਹ ਨਾਲ ਪਿਆਰ ਰੱਖਦਾ ਸੀ, ਪਰ ਉੱਚੀਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।

4ਰਾਜਾ ਗਿਬਓਨ ਵਿੱਚ ਬਲੀਆਂ ਚੜ੍ਹਾਉਣ ਗਿਆ ਕਿਉਂ ਜੋ ਉਹ ਸਭ ਤੋਂ ਉੱਚਾ ਤੇ ਵੱਡਾ ਸਥਾਨ ਸੀ ਅਤੇ ਸ਼ਲੋਮੋਨ ਨੇ ਉਸ ਜਗਵੇਦੀ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ।

5ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸ਼ਲੋਮੋਨ ਨੂੰ ਯਾਹਵੇਹ ਦਾ ਦਰਸ਼ਣ ਹੋਇਆ ਅਤੇ ਪਰਮੇਸ਼ਵਰ ਨੇ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”

6ਸ਼ਲੋਮੋਨ ਨੇ ਉੱਤਰ ਦਿੱਤਾ, ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਨਾਲ ਵਫ਼ਾਦਾਰੀ ਅਤੇ ਧਰਮ ਅਤੇ ਨੇਕ ਦਿਲ ਨਾਲ ਚੱਲਦਾ ਸੀ। ਤੂੰ ਉਸ ਉੱਤੇ ਇਹ ਵੱਡੀ ਕਿਰਪਾ ਦੀ ਪਾਲਣਾ ਕੀਤੀ ਕਿ ਉਸਨੂੰ ਇੱਕ ਪੁੱਤਰ ਦਿੱਤਾ ਜਿਹੜਾ ਅੱਜ ਦੇ ਦਿਨ ਉਸਦੀ ਰਾਜ ਗੱਦੀ ਤੇ ਬੈਠਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.