1 ਰਾਜਿਆਂ 3

ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਸਨ ਕਿਉਂਕਿ ਅਜੇ ਤੱਕ ਯਾਹਵੇਹ ਦੇ ਨਾਮ ਲਈ ਕੋਈ ਮੰਦਰ ਨਹੀਂ ਬਣਾਇਆ ਗਿਆ ਸੀ।

1 Kings 3:2 (UKJV) Only the people sacrificed in high places, because there was no house built unto the name of the LORD, until those days.

1ਸ਼ਲੋਮੋਨ ਨੇ ਮਿਸਰ ਦੇ ਰਾਜੇ ਫ਼ਿਰਾਊਨ ਨਾਲ ਰਿਸ਼ਤੇਦਾਰੀ ਬਣਾਈ ਅਤੇ ਉਸਦੀ ਧੀ ਨਾਲ ਵਿਆਹ ਕੀਤਾ। ਉਹ ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਲੈ ਗਿਆ ਜਦੋਂ ਤੱਕ ਉਹ ਆਪਣੇ ਮਹਿਲ ਅਤੇ ਯਾਹਵੇਹ ਦੀ ਹੈਕਲ, ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੀ ਕੰਧ ਦਾ ਨਿਰਮਾਣ ਪੂਰਾ ਨਹੀਂ ਕਰ ਲਿਆ।

2ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਸਨ ਕਿਉਂਕਿ ਅਜੇ ਤੱਕ ਯਾਹਵੇਹ ਦੇ ਨਾਮ ਲਈ ਕੋਈ ਮੰਦਰ ਨਹੀਂ ਬਣਾਇਆ ਗਿਆ ਸੀ।

3ਸ਼ਲੋਮੋਨ ਆਪਣੇ ਪਿਤਾ ਦਾਵੀਦ ਦੁਆਰਾ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲਦਾ ਸੀ ਅਤੇ ਯਾਹਵੇਹ ਨਾਲ ਪਿਆਰ ਰੱਖਦਾ ਸੀ, ਪਰ ਉੱਚੀਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।

4ਰਾਜਾ ਗਿਬਓਨ ਵਿੱਚ ਬਲੀਆਂ ਚੜ੍ਹਾਉਣ ਗਿਆ ਕਿਉਂ ਜੋ ਉਹ ਸਭ ਤੋਂ ਉੱਚਾ ਤੇ ਵੱਡਾ ਸਥਾਨ ਸੀ ਅਤੇ ਸ਼ਲੋਮੋਨ ਨੇ ਉਸ ਜਗਵੇਦੀ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.