23ਦਸ ਮੋਟੇ ਬਲ਼ਦ ਅਤੇ ਚਰਾਈ ਵਿੱਚੋਂ ਵੀਹ ਬਲ਼ਦ ਇੱਕ ਸੌ ਭੇਡਾਂ ਦੇ ਅਤੇ ਉਹਨਾਂ ਤੋਂ ਵੱਧ ਚਿਕਾਰੇ, ਹਿਰਨ, ਹੰਸ ਅਤੇ ਮੋਟੇ-ਮੋਟੇ ਕੁੱਕੜ।
24ਕਿਉਂ ਜੋ ਉਹ ਨੇ ਤਿਫਸਾਹ ਤੋਂ ਲੈ ਕੇ ਗਾਜ਼ਾ ਤੱਕ ਫ਼ਰਾਤ ਦਰਿਆ ਦੇ ਪੱਛਮ ਵੱਲ ਦੇ ਸਾਰੇ ਰਾਜਾਂ ਉੱਤੇ ਰਾਜ ਕਰਦਾ ਸੀ ਅਤੇ ਉਹਨਾਂ ਸਾਰਿਆਂ ਨਾਲ ਜੋ ਉਸ ਦੇ ਆਲੇ-ਦੁਆਲੇ ਸਨ ਸੁਲਾਹ ਰੱਖਦਾ ਸੀ।
25ਸ਼ਲੋਮੋਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ, ਦਾਨ ਤੋਂ ਲੈ ਕੇ ਬੇਰਸ਼ੇਬਾ ਤੀਕ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਬਿਰਛ ਹੇਠ ਸੁਰੱਖਿਅਤ ਰਹਿੰਦਾ ਸੀ।
26ਸ਼ਲੋਮੋਨ ਕੋਲ ਰੱਥਾਂ ਦੇ ਘੋੜਿਆਂ ਦੇ ਚਾਰ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਸਨ।
27ਜਿਲ੍ਹਾ ਪ੍ਰਬੰਧਕਰਤਾ, ਹਰ ਇੱਕ ਮਹੀਨੇ ਵਿੱਚ, ਰਾਜਾ ਸ਼ਲੋਮੋਨ ਅਤੇ ਰਾਜੇ ਦੇ ਮੇਜ਼ ਉੱਤੇ ਆਉਣ ਵਾਲੇ ਸਭਨਾਂ ਲਈ ਪ੍ਰਬੰਧ ਕਰਦੇ ਸਨ। ਉਹਨਾਂ ਨੇ ਦੇਖਿਆ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ।