1 ਰਾਜਿਆਂ 4

ਜਿਲ੍ਹਾ ਪ੍ਰਬੰਧਕਰਤਾ, ਹਰ ਇੱਕ ਮਹੀਨੇ ਵਿੱਚ, ਰਾਜਾ ਸ਼ਲੋਮੋਨ ਅਤੇ ਰਾਜੇ ਦੇ ਮੇਜ਼ ਉੱਤੇ ਆਉਣ ਵਾਲੇ ਸਭਨਾਂ ਲਈ ਪ੍ਰਬੰਧ ਕਰਦੇ ਸਨ। ਉਹਨਾਂ ਨੇ ਦੇਖਿਆ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ।

1 Kings 4:27 (UKJV) And those officers provided victual for king Solomon, and for all that came unto king Solomon's table, every man in his month: they lacked nothing.

25ਸ਼ਲੋਮੋਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ, ਦਾਨ ਤੋਂ ਲੈ ਕੇ ਬੇਰਸ਼ੇਬਾ ਤੀਕ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਬਿਰਛ ਹੇਠ ਸੁਰੱਖਿਅਤ ਰਹਿੰਦਾ ਸੀ।

26ਸ਼ਲੋਮੋਨ ਕੋਲ ਰੱਥਾਂ ਦੇ ਘੋੜਿਆਂ ਦੇ ਚਾਰ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਸਨ।

27ਜਿਲ੍ਹਾ ਪ੍ਰਬੰਧਕਰਤਾ, ਹਰ ਇੱਕ ਮਹੀਨੇ ਵਿੱਚ, ਰਾਜਾ ਸ਼ਲੋਮੋਨ ਅਤੇ ਰਾਜੇ ਦੇ ਮੇਜ਼ ਉੱਤੇ ਆਉਣ ਵਾਲੇ ਸਭਨਾਂ ਲਈ ਪ੍ਰਬੰਧ ਕਰਦੇ ਸਨ। ਉਹਨਾਂ ਨੇ ਦੇਖਿਆ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ।

28ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਉੱਥੋਂ ਇੱਕ-ਇੱਕ ਜ਼ਰੂਰਤ ਅਨੁਸਾਰ ਲਿਆਉਂਦਾ ਸੀ।

29ਪਰਮੇਸ਼ਵਰ ਨੇ ਸ਼ਲੋਮੋਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਗੂੰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.