4ਯਹੋਯਾਦਾ ਦਾ ਪੁੱਤਰ ਬਨਾਯਾਹ, ਸੈਨਾਪਤੀ ਸੀ; ਸਾਦੋਕ ਅਤੇ ਅਬੀਯਾਥਰ, ਜਾਜਕ ਸਨ;
5ਨਾਥਾਨ ਦਾ ਪੁੱਤਰ ਅਜ਼ਰਯਾਹ, ਜਿਲ੍ਹੇ ਦੇ ਰਾਜਪਾਲਾਂ ਦਾ ਅਧਿਕਾਰੀ ਸੀ; ਨਾਥਾਨ ਦਾ ਪੁੱਤਰ ਜ਼ਬੂਦ ਇੱਕ ਜਾਜਕ ਅਤੇ ਰਾਜੇ ਦਾ ਸਲਾਹਕਾਰ ਸੀ;
6ਅਹੀਸ਼ਾਰ ਘਰਾਣੇ ਉੰਸਤੇ ਸੀ ਅਬਦਾ ਦਾ ਪੁੱਤਰ ਅਦੋਨੀਰਾਮ ਉਹਨਾਂ ਉੱਤੇ ਸੀ ਜਿੰਨ੍ਹਾਂ ਕੋਲੋ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ।
7ਸ਼ਲੋਮੋਨ ਦੇ ਸਾਰੇ ਇਸਰਾਏਲ ਉੱਤੇ ਬਾਰਾਂ ਜ਼ਿਲ੍ਹਾ ਪ੍ਰਬੰਧਕਰਤਾ ਠਹਿਰਾਏ ਸਨ, ਜੋ ਰਾਜੇ ਅਤੇ ਸ਼ਾਹੀ ਘਰਾਣੇ ਲਈ ਪ੍ਰਬੰਧ ਕਰਦੇ ਸਨ। ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਖਾਣ ਵਾਲੀ ਰਸਤ ਲਿਆਉਂਦਾ ਸੀ।
8ਉਹਨਾਂ ਦੇ ਨਾਮ ਇਹ ਹਨ: ਬਨ-ਹੂਰ, ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ;