15ਸ਼ਲੋਮੋਨ ਕੋਲ ਪਹਾੜੀਆਂ ਵਿੱਚ ਸੱਤਰ ਹਜ਼ਾਰ ਪਾਂਡੀ ਸਨ ਅਤੇ ਅੱਸੀ ਹਜ਼ਾਰ ਪੱਥਰ ਕੱਟਣ ਵਾਲੇ ਸਨ,
16ਅਤੇ ਇੰਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸ਼ਲੋਮੋਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇੰਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ।
17ਰਾਜੇ ਦੇ ਹੁਕਮ ਨਾਲ ਉਹ ਵੱਡੇ ਪੱਥਰ ਅਤੇ ਬਹੁਮੁੱਲੇ ਪੱਥਰ ਕੱਢ ਲਿਆਏ ਕਿ ਹੈਕਲ ਦੀ ਨੀਂਹ ਘੜੇ ਹੋਏ ਪੱਥਰਾਂ ਨਾਲ ਰੱਖੀ ਜਾਵੇਂ।
18ਸ਼ਲੋਮੋਨ ਦੇ ਰਾਜ ਮਿਸਤਰੀਆਂ, ਹੀਰਾਮ ਦੇ ਰਾਜ ਮਿਸਤਰੀਆਂ ਅਤੇ ਗਿਲਬੀਆਂ ਨੇ ਉਹਨਾਂ ਨੂੰ ਘੜਿਆ ਅਤੇ ਉਹਨਾਂ ਨੇ ਭਵਨ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।