1 ਰਾਜਿਆਂ 5

ਇਸ ਲਈ ਹੀਰਾਮ ਨੇ ਸ਼ਲੋਮੋਨ ਨੂੰ ਸੁਨੇਹਾ ਭੇਜਿਆ: “ਮੈਨੂੰ ਉਹ ਸੰਦੇਸ਼ ਮਿਲ ਗਿਆ ਹੈ ਜੋ ਤੂੰ ਮੈਨੂੰ ਭੇਜਿਆ ਹੈ ਮੈਂ ਤੇਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਲਈ ਕਰਾਂਗਾ।

1 Kings 5:8 (UKJV) And Hiram sent to Solomon, saying, I have considered the things which you sent to me for: and I will do all your desire concerning timber of cedar, and concerning timber of fir.

6“ਇਸ ਲਈ ਹੁਣ ਤੂੰ ਹੁਕਮ ਦੇ ਕਿ ਉਹ ਲਬਾਨੋਨ ਤੋਂ ਦਿਆਰ ਦੇ ਰੁੱਖ ਮੇਰੇ ਲਈ ਕੱਟਣ। ਮੇਰੇ ਸੇਵਕ ਤੇਰੇ ਨਾਲ ਕੰਮ ਕਰਨਗੇ, ਅਤੇ ਮੈਂ ਤੁਹਾਨੂੰ ਤੇਰੇ ਸੇਵਕਾਂ ਲਈ ਜੋ ਵੀ ਮਜ਼ਦੂਰੀ ਤੂੰ ਨਿਰਧਾਰਤ ਕਰੇਗਾ ਦੇਵਾਂਗਾ। ਤੂੰ ਜਾਣਦਾ ਹੈ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸੀਦੋਨੀਆਂ ਵਾਂਗ ਲੱਕੜਾਂ ਵੱਢਣ ਦਾ ਢੰਗ ਨਹੀਂ ਹੈ।”

7ਜਦੋਂ ਹੀਰਾਮ ਨੇ ਸ਼ਲੋਮੋਨ ਦਾ ਸੰਦੇਸ਼ ਸੁਣਿਆ, ਤਾਂ ਉਹ ਬਹੁਤ ਪ੍ਰਸੰਨ ਹੋਇਆ ਅਤੇ ਬੋਲਿਆ, “ਅੱਜ ਯਾਹਵੇਹ ਦੀ ਉਸਤਤ ਹੋਵੇ, ਕਿਉਂਕਿ ਉਸਨੇ ਦਾਵੀਦ ਨੂੰ ਇਸ ਮਹਾਨ ਕੌਮ ਉੱਤੇ ਰਾਜ ਕਰਨ ਲਈ ਇੱਕ ਬੁੱਧਮਾਨ ਪੁੱਤਰ ਦਿੱਤਾ ਹੈ।”

8ਇਸ ਲਈ ਹੀਰਾਮ ਨੇ ਸ਼ਲੋਮੋਨ ਨੂੰ ਸੁਨੇਹਾ ਭੇਜਿਆ: “ਮੈਨੂੰ ਉਹ ਸੰਦੇਸ਼ ਮਿਲ ਗਿਆ ਹੈ ਜੋ ਤੂੰ ਮੈਨੂੰ ਭੇਜਿਆ ਹੈ ਮੈਂ ਤੇਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਲਈ ਕਰਾਂਗਾ।

9ਮੇਰੇ ਆਦਮੀ ਉਹਨਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਮੈਂ ਉਹਨਾਂ ਦਾ ਬੇੜਾ ਬੰਨਵਾਂ ਕੇ ਸਮੁੰਦਰ ਦੇ ਰਾਹੀ ਉਸ ਥਾਂ ਜਿਹੜਾ ਤੂੰ ਠਹਿਰਾਵੇ ਪਹੁੰਚਾ ਦੇਵਾਂਗਾ ਅਤੇ ਉੱਥੇ ਉਹਨਾਂ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।”

10ਇਸ ਤਰ੍ਹਾਂ ਹੀਰਾਮ ਨੇ ਸ਼ਲੋਮੋਨ ਨੂੰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਉਸਦੀ ਇੱਛਾ ਦੇ ਅਨੁਸਾਰ ਦਿੱਤੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.