7ਜਦੋਂ ਹੀਰਾਮ ਨੇ ਸ਼ਲੋਮੋਨ ਦਾ ਸੰਦੇਸ਼ ਸੁਣਿਆ, ਤਾਂ ਉਹ ਬਹੁਤ ਪ੍ਰਸੰਨ ਹੋਇਆ ਅਤੇ ਬੋਲਿਆ, “ਅੱਜ ਯਾਹਵੇਹ ਦੀ ਉਸਤਤ ਹੋਵੇ, ਕਿਉਂਕਿ ਉਸਨੇ ਦਾਵੀਦ ਨੂੰ ਇਸ ਮਹਾਨ ਕੌਮ ਉੱਤੇ ਰਾਜ ਕਰਨ ਲਈ ਇੱਕ ਬੁੱਧਮਾਨ ਪੁੱਤਰ ਦਿੱਤਾ ਹੈ।”
8ਇਸ ਲਈ ਹੀਰਾਮ ਨੇ ਸ਼ਲੋਮੋਨ ਨੂੰ ਸੁਨੇਹਾ ਭੇਜਿਆ: “ਮੈਨੂੰ ਉਹ ਸੰਦੇਸ਼ ਮਿਲ ਗਿਆ ਹੈ ਜੋ ਤੂੰ ਮੈਨੂੰ ਭੇਜਿਆ ਹੈ ਮੈਂ ਤੇਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਲਈ ਕਰਾਂਗਾ।
9ਮੇਰੇ ਆਦਮੀ ਉਹਨਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਮੈਂ ਉਹਨਾਂ ਦਾ ਬੇੜਾ ਬੰਨਵਾਂ ਕੇ ਸਮੁੰਦਰ ਦੇ ਰਾਹੀ ਉਸ ਥਾਂ ਜਿਹੜਾ ਤੂੰ ਠਹਿਰਾਵੇ ਪਹੁੰਚਾ ਦੇਵਾਂਗਾ ਅਤੇ ਉੱਥੇ ਉਹਨਾਂ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।”
10ਇਸ ਤਰ੍ਹਾਂ ਹੀਰਾਮ ਨੇ ਸ਼ਲੋਮੋਨ ਨੂੰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਉਸਦੀ ਇੱਛਾ ਦੇ ਅਨੁਸਾਰ ਦਿੱਤੀ,
11ਅਤੇ ਸ਼ਲੋਮੋਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਲਈ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਵੀਹ ਹਜ਼ਾਰ ਲੀਟਰ ਕੁਟਵਾਂ ਜ਼ੈਤੂਨ ਦਾ ਤੇਲ ਦਿੱਤਾ। ਸ਼ਲੋਮੋਨ ਹਰ ਸਾਲ ਹੀਰਾਮ ਲਈ ਅਜਿਹਾ ਕਰਦਾ ਰਿਹਾ।