9ਮੇਰੇ ਆਦਮੀ ਉਹਨਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਮੈਂ ਉਹਨਾਂ ਦਾ ਬੇੜਾ ਬੰਨਵਾਂ ਕੇ ਸਮੁੰਦਰ ਦੇ ਰਾਹੀ ਉਸ ਥਾਂ ਜਿਹੜਾ ਤੂੰ ਠਹਿਰਾਵੇ ਪਹੁੰਚਾ ਦੇਵਾਂਗਾ ਅਤੇ ਉੱਥੇ ਉਹਨਾਂ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।”
10ਇਸ ਤਰ੍ਹਾਂ ਹੀਰਾਮ ਨੇ ਸ਼ਲੋਮੋਨ ਨੂੰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਉਸਦੀ ਇੱਛਾ ਦੇ ਅਨੁਸਾਰ ਦਿੱਤੀ,
11ਅਤੇ ਸ਼ਲੋਮੋਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਲਈ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਵੀਹ ਹਜ਼ਾਰ ਲੀਟਰ ਕੁਟਵਾਂ ਜ਼ੈਤੂਨ ਦਾ ਤੇਲ ਦਿੱਤਾ। ਸ਼ਲੋਮੋਨ ਹਰ ਸਾਲ ਹੀਰਾਮ ਲਈ ਅਜਿਹਾ ਕਰਦਾ ਰਿਹਾ।
12ਯਾਹਵੇਹ ਨੇ ਸ਼ਲੋਮੋਨ ਨੂੰ ਬੁੱਧ ਦਿੱਤੀ, ਜਿਵੇਂ ਉਸਨੇ ਉਸ ਨਾਲ ਵਾਅਦਾ ਕੀਤਾ ਸੀ। ਹੀਰਾਮ ਅਤੇ ਸ਼ਲੋਮੋਨ ਵਿਚਕਾਰ ਸ਼ਾਂਤੀਪੂਰਨ ਸੰਬੰਧ ਸਨ, ਅਤੇ ਉਹਨਾਂ ਦੋਹਾਂ ਨੇ ਇੱਕ ਦੂਸਰੇ ਨਾਲ ਨੇਮ ਬੰਨਿਆ।
13ਰਾਜਾ ਸ਼ਲੋਮੋਨ ਨੇ ਸਾਰੇ ਇਸਰਾਏਲ ਵਿੱਚੋਂ ਤੀਹ ਹਜ਼ਾਰ ਮਜ਼ਦੂਰਾਂ ਨੂੰ ਭਰਤੀ ਕੀਤਾ।