7ਮੰਦਰ ਦੇ ਨਿਰਮਾਣ ਸਮੇਂ, ਤਾਂ ਉਸ ਵਿੱਚ ਪੂਰੇ-ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਗਏ ਸਨ ਇਸ ਲਈ ਭਵਨ ਬਣਾਉਣ ਵਿੱਚ ਨਾ ਉੱਥੇ ਹਥੌੜਾ, ਨਾ ਬਲੂਸੀ ਅਤੇ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਆਵਾਜ਼ ਸੁਣਾਈ ਦਿੰਦੀ ਸੀ।
8ਸਭ ਤੋਂ ਹੇਠਲੀ ਮੰਜ਼ਿਲ ਦਾ ਪ੍ਰਵੇਸ਼ ਦੁਆਰ ਹੈਕਲ ਦੇ ਦੱਖਣ ਵੱਲ ਸੀ। ਇੱਕ ਪੌੜੀ ਮੱਧ ਪੱਧਰ ਤੱਕ ਅਤੇ ਉੱਥੋਂ ਤੀਜੇ ਤੱਕ ਜਾਂਦੀ ਸੀ।
9ਇਸ ਲਈ ਉਸ ਨੇ ਹੈਕਲ ਨੂੰ ਬਣਾਇਆ ਅਤੇ ਉਸ ਨੂੰ ਸ਼ਤੀਰ ਅਤੇ ਦਿਆਰ ਦੇ ਤਖਤਿਆਂ ਨਾਲ ਛੱਤ ਕੇ ਪੂਰਾ ਕੀਤਾ।
10ਅਤੇ ਉਸ ਨੇ ਹੈਕਲ ਦੇ ਸਾਰੇ ਪਾਸੇ ਦੇ ਕਮਰੇ ਬਣਾਏ। ਹਰੇਕ ਦੀ ਉਚਾਈ ਪੰਜ ਹੱਥ ਸੀ ਅਤੇ ਉਹ ਦਿਆਰ ਦੇ ਸ਼ਤੀਰਾਂ ਨਾਲ ਭਵਨ ਦੇ ਨਾਲ ਜੁੜੇ ਹੋਏ ਸਨ।
11ਯਾਹਵੇਹ ਦਾ ਬਚਨ ਸ਼ਲੋਮੋਨ ਕੋਲ ਆਇਆ: