1 ਰਾਜਿਆਂ 6

ਅਤੇ ਉਸ ਨੇ ਹੈਕਲ ਦੇ ਸਾਰੇ ਪਾਸੇ ਦੇ ਕਮਰੇ ਬਣਾਏ। ਹਰੇਕ ਦੀ ਉਚਾਈ ਪੰਜ ਹੱਥ ਸੀ ਅਤੇ ਉਹ ਦਿਆਰ ਦੇ ਸ਼ਤੀਰਾਂ ਨਾਲ ਭਵਨ ਦੇ ਨਾਲ ਜੁੜੇ ਹੋਏ ਸਨ।

1 Kings 6:10 (UKJV) And then he built chambers against all the house, five cubits high: and they rested on the house with timber of cedar.

8ਸਭ ਤੋਂ ਹੇਠਲੀ ਮੰਜ਼ਿਲ ਦਾ ਪ੍ਰਵੇਸ਼ ਦੁਆਰ ਹੈਕਲ ਦੇ ਦੱਖਣ ਵੱਲ ਸੀ। ਇੱਕ ਪੌੜੀ ਮੱਧ ਪੱਧਰ ਤੱਕ ਅਤੇ ਉੱਥੋਂ ਤੀਜੇ ਤੱਕ ਜਾਂਦੀ ਸੀ।

9ਇਸ ਲਈ ਉਸ ਨੇ ਹੈਕਲ ਨੂੰ ਬਣਾਇਆ ਅਤੇ ਉਸ ਨੂੰ ਸ਼ਤੀਰ ਅਤੇ ਦਿਆਰ ਦੇ ਤਖਤਿਆਂ ਨਾਲ ਛੱਤ ਕੇ ਪੂਰਾ ਕੀਤਾ।

10ਅਤੇ ਉਸ ਨੇ ਹੈਕਲ ਦੇ ਸਾਰੇ ਪਾਸੇ ਦੇ ਕਮਰੇ ਬਣਾਏ। ਹਰੇਕ ਦੀ ਉਚਾਈ ਪੰਜ ਹੱਥ ਸੀ ਅਤੇ ਉਹ ਦਿਆਰ ਦੇ ਸ਼ਤੀਰਾਂ ਨਾਲ ਭਵਨ ਦੇ ਨਾਲ ਜੁੜੇ ਹੋਏ ਸਨ।

11ਯਾਹਵੇਹ ਦਾ ਬਚਨ ਸ਼ਲੋਮੋਨ ਕੋਲ ਆਇਆ:

12“ਜਿਵੇਂ ਕਿ ਤੂੰ ਇਸ ਮੰਦਰ ਨੂੰ ਬਣਾ ਰਿਹਾ ਹੈ, ਜੇ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰੇ, ਮੇਰੇ ਕਾਨੂੰਨਾਂ ਦੀ ਪਾਲਣਾ ਕਰੇ ਅਤੇ ਮੇਰੀ ਸਾਰੀ ਬਿਧੀਆਂ ਨੂੰ ਮੰਨੇ ਅਤੇ ਉਹਨਾਂ ਦੀ ਪਾਲਣਾ ਕਰੇ, ਮੈਂ ਤੇਰੇ ਪਿਤਾ ਦਾਵੀਦ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਤੇਰੇ ਰਾਹੀਂ ਪੂਰਾ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.