1 ਰਾਜਿਆਂ 7

ਵੱਡੇ ਵਿਹੜੇ ਦੇ ਦੁਆਲੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਸਨ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ। ਇਸ ਤਰ੍ਹਾਂ ਯਾਹਵੇਹ ਦੇ ਭਵਨ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ।

1 Kings 7:12 (UKJV) And the great court round about was with three rows of hewed stones, and a row of cedar beams, both for the inner court of the house of the LORD, and for the porch of the house.

10ਨੀਂਹ ਬਹੁਮੁੱਲੇ ਪੱਥਰਾਂ ਦੇ ਵੱਡੇ-ਵੱਡੇ ਪੱਥਰਾਂ ਨਾਲ ਰੱਖੀ ਗਈ ਸੀ, ਜਿਨ੍ਹਾਂ ਵਿੱਚੋਂ ਕੁਝ ਦਸ ਹੱਥ ਅਤੇ ਕੁਝ ਅੱਠ ਹੱਥ ਸਨ,

11ਉੱਪਰ ਉੱਚੇ ਪੱਧਰ ਦੇ ਬਹੁਮੁੱਲੇ ਪੱਥਰ, ਆਕਾਰ ਵਿੱਚ ਕੱਟੇ ਹੋਏ ਅਤੇ ਦਿਆਰ ਦੇ ਸ਼ਤੀਰ ਸਨ।

12ਵੱਡੇ ਵਿਹੜੇ ਦੇ ਦੁਆਲੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਸਨ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ। ਇਸ ਤਰ੍ਹਾਂ ਯਾਹਵੇਹ ਦੇ ਭਵਨ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ।

13ਸ਼ਲੋਮੋਨ ਪਾਤਸ਼ਾਹ ਨੇ ਸੂਰ ਨੂੰ ਭੇਜਿਆ ਅਤੇ ਹੂਰਾਮ ਨੂੰ ਲਿਆਇਆ,

14ਜਿਸ ਦੀ ਮਾਤਾ ਨਫ਼ਤਾਲੀ ਦੇ ਗੋਤ ਦੀ ਵਿਧਵਾ ਸੀ ਅਤੇ ਜਿਸ ਦਾ ਪਿਤਾ ਸੂਰ ਦਾ ਸੀ ਅਤੇ ਉਹ ਪਿੱਤਲ ਦਾ ਇੱਕ ਨਿਪੁੰਨ ਕਾਰੀਗਰ ਸੀ। ਹੂਰਾਮ ਹਰ ਤਰ੍ਹਾਂ ਦੇ ਪਿੱਤਲ ਦੇ ਕੰਮ ਕਰਨ ਲਈ ਬੁੱਧ, ਸਮਝ ਅਤੇ ਗਿਆਨ ਨਾਲ ਭਰਪੂਰ ਸੀ। ਉਹ ਰਾਜਾ ਸ਼ਲੋਮੋਨ ਕੋਲ ਆਇਆ ਅਤੇ ਉਸ ਨੂੰ ਸੌਂਪਿਆ ਸਾਰਾ ਕੰਮ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.