12ਵੱਡੇ ਵਿਹੜੇ ਦੇ ਦੁਆਲੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਸਨ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ। ਇਸ ਤਰ੍ਹਾਂ ਯਾਹਵੇਹ ਦੇ ਭਵਨ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ।
13ਸ਼ਲੋਮੋਨ ਪਾਤਸ਼ਾਹ ਨੇ ਸੂਰ ਨੂੰ ਭੇਜਿਆ ਅਤੇ ਹੂਰਾਮ ਨੂੰ ਲਿਆਇਆ,
14ਜਿਸ ਦੀ ਮਾਤਾ ਨਫ਼ਤਾਲੀ ਦੇ ਗੋਤ ਦੀ ਵਿਧਵਾ ਸੀ ਅਤੇ ਜਿਸ ਦਾ ਪਿਤਾ ਸੂਰ ਦਾ ਸੀ ਅਤੇ ਉਹ ਪਿੱਤਲ ਦਾ ਇੱਕ ਨਿਪੁੰਨ ਕਾਰੀਗਰ ਸੀ। ਹੂਰਾਮ ਹਰ ਤਰ੍ਹਾਂ ਦੇ ਪਿੱਤਲ ਦੇ ਕੰਮ ਕਰਨ ਲਈ ਬੁੱਧ, ਸਮਝ ਅਤੇ ਗਿਆਨ ਨਾਲ ਭਰਪੂਰ ਸੀ। ਉਹ ਰਾਜਾ ਸ਼ਲੋਮੋਨ ਕੋਲ ਆਇਆ ਅਤੇ ਉਸ ਨੂੰ ਸੌਂਪਿਆ ਸਾਰਾ ਕੰਮ ਕੀਤਾ।
15ਉਸ ਨੇ ਪਿੱਤਲ ਦੇ ਦੋ ਥੰਮ੍ਹ ਲਾਏ, ਹਰੇਕ ਅਠਾਰਾਂ ਹੱਥ ਉੱਚੇ ਅਤੇ ਘੇਰੇ ਵਿੱਚ ਬਾਰਾਂ ਹੱਥ ਸੀ।
16ਉਸ ਨੇ ਥੰਮ੍ਹਾਂ ਦੇ ਸਿਰਿਆਂ ਉੱਤੇ ਸਥਾਪਤ ਕਰਨ ਲਈ ਪਿੱਤਲ ਦੇ ਦੋ ਮੁਕਟ ਵੀ ਬਣਾਏ ਅਤੇ ਹਰੇਕ ਦੀ ਉਚਾਈ ਪੰਜ ਹੱਥ ਸੀ।