1 ਰਾਜਿਆਂ 8

ਅਗਲੇ ਦਿਨ ਉਸ ਨੇ ਲੋਕਾਂ ਨੂੰ ਭੇਜ ਦਿੱਤਾ। ਉਹਨਾਂ ਨੇ ਰਾਜੇ ਨੂੰ ਅਸੀਸ ਦਿੱਤੀ ਅਤੇ ਫਿਰ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਆਪਣੇ ਸੇਵਕ ਦਾਵੀਦ ਅਤੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ, ਖੁਸ਼ ਅਤੇ ਪ੍ਰਸੰਨ ਹੋ ਕੇ ਘਰ ਨੂੰ ਚਲੇ ਗਏ।

1 Kings 8:66 (UKJV) On the eighth day he sent the people away: and they blessed the king, and went unto their tents joyful and glad of heart for all the goodness that the LORD had done for David his servant, and for Israel his people.

64ਉਸੇ ਦਿਨ ਰਾਜੇ ਨੇ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਯਾਹਵੇਹ ਦੇ ਭਵਨ ਦੇ ਸਾਹਮਣੇ ਪਵਿੱਤਰ ਕੀਤਾ ਅਤੇ ਉੱਥੇ ਉਸ ਨੇ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਪਿੱਤਲ ਦੀ ਜਗਵੇਦੀ ਜੋ ਯਾਹਵੇਹ ਦੇ ਅੱਗੇ ਖੜੀ ਸੀ, ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਰੱਖਣ ਲਈ ਬਹੁਤ ਛੋਟੀ ਸੀ।

65ਇਸ ਲਈ ਸ਼ਲੋਮੋਨ ਨੇ ਉਸ ਸਮੇਂ ਉਸ ਦੇ ਨਾਲ ਸਾਰੇ ਇਸਰਾਏਲ ਨੇ ਇੱਕ ਵੱਡੀ ਸਭਾ ਨਾਲ, ਲੇਬੋ ਹਮਾਥ ਤੋਂ ਮਿਸਰ ਦੀ ਵਾਦੀ ਤੱਕ ਤਿਉਹਾਰ ਮਨਾਇਆ। ਉਹਨਾਂ ਨੇ ਇਸ ਨੂੰ ਸਾਡੇ ਯਾਹਵੇਹ ਪਰਮੇਸ਼ਵਰ ਦੇ ਸਾਹਮਣੇ ਸੱਤ ਦਿਨ ਅਤੇ ਸੱਤ ਦਿਨ ਹੋਰ, ਚੌਦਾਂ ਦਿਨਾਂ ਲਈ ਮਨਾਇਆ।

66ਅਗਲੇ ਦਿਨ ਉਸ ਨੇ ਲੋਕਾਂ ਨੂੰ ਭੇਜ ਦਿੱਤਾ। ਉਹਨਾਂ ਨੇ ਰਾਜੇ ਨੂੰ ਅਸੀਸ ਦਿੱਤੀ ਅਤੇ ਫਿਰ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਆਪਣੇ ਸੇਵਕ ਦਾਵੀਦ ਅਤੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ, ਖੁਸ਼ ਅਤੇ ਪ੍ਰਸੰਨ ਹੋ ਕੇ ਘਰ ਨੂੰ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.