18ਬਆਲਾਥ, ਤਦਮੋਰ, ਜੋ ਉਸ ਦੇਸ ਦੀ ਉਜਾੜ ਵਿੱਚ ਸਨ,
19ਅਤੇ ਆਪਣੇ ਸਾਰੇ ਭੰਡਾਰ ਦੇ ਸ਼ਹਿਰ ਅਤੇ ਕਸਬੇ ਆਪਣੇ ਰਥਾਂ ਅਤੇ ਘੋੜਿਆਂ ਲਈ ਬਣਾਏ, ਜੋ ਕੁਝ ਉਹ ਯੇਰੂਸ਼ਲੇਮ ਵਿੱਚ ਬਣਾਉਣਾ ਚਾਹੁੰਦਾ ਸੀ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।
20ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਅਜੇ ਵੀ ਲੋਕ ਬਾਕੀ ਸਨ (ਇਹ ਲੋਕ ਇਸਰਾਏਲੀ ਨਹੀਂ ਸਨ)।
21ਸ਼ਲੋਮੋਨ ਨੇ ਦੇਸ਼ ਵਿੱਚ ਰਹਿ ਗਈਆਂ ਇਨ੍ਹਾਂ ਸਾਰੀਆਂ ਕੌਮਾਂ ਦੇ ਉੱਤਰਾਧਿਕਾਰੀਆਂ ਨੂੰ, ਜਿਨ੍ਹਾਂ ਨੂੰ ਇਸਰਾਏਲੀ ਨਾਸ਼ ਨਹੀਂ ਕਰ ਸਕੇ ਸਨ, ਉਹਨਾਂ ਨੂੰ ਗੁਲਾਮ ਬਣਾ ਕੇ ਮਜ਼ਦੂਰੀ ਕਰਨ ਲਈ ਭਰਤੀ ਕੀਤਾ, ਜਿਵੇਂ ਅੱਜ ਤੱਕ ਹੈ।
22ਪਰ ਸ਼ਲੋਮੋਨ ਨੇ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਗੁਲਾਮ ਨਹੀਂ ਬਣਾਇਆ। ਉਹ ਉਸ ਦੇ ਯੋਧੇ ਅਤੇ ਉਸ ਦੇ ਟਹਿਲੂਏ ਦੇ ਸਰਦਾਰ ਤੇ ਉਸ ਦੇ ਟਹਿਲੂਏ ਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ।