1 ਰਾਜਿਆਂ 9

ਸ਼ਲੋਮੋਨ ਨੇ ਦੇਸ਼ ਵਿੱਚ ਰਹਿ ਗਈਆਂ ਇਨ੍ਹਾਂ ਸਾਰੀਆਂ ਕੌਮਾਂ ਦੇ ਉੱਤਰਾਧਿਕਾਰੀਆਂ ਨੂੰ, ਜਿਨ੍ਹਾਂ ਨੂੰ ਇਸਰਾਏਲੀ ਨਾਸ਼ ਨਹੀਂ ਕਰ ਸਕੇ ਸਨ, ਉਹਨਾਂ ਨੂੰ ਗੁਲਾਮ ਬਣਾ ਕੇ ਮਜ਼ਦੂਰੀ ਕਰਨ ਲਈ ਭਰਤੀ ਕੀਤਾ, ਜਿਵੇਂ ਅੱਜ ਤੱਕ ਹੈ।

1 Kings 9:21 (UKJV) Their children that were left after them in the land, whom the children of Israel also were not able utterly to destroy, upon those did Solomon levy a tribute of bondservants unto this day.

19ਅਤੇ ਆਪਣੇ ਸਾਰੇ ਭੰਡਾਰ ਦੇ ਸ਼ਹਿਰ ਅਤੇ ਕਸਬੇ ਆਪਣੇ ਰਥਾਂ ਅਤੇ ਘੋੜਿਆਂ ਲਈ ਬਣਾਏ, ਜੋ ਕੁਝ ਉਹ ਯੇਰੂਸ਼ਲੇਮ ਵਿੱਚ ਬਣਾਉਣਾ ਚਾਹੁੰਦਾ ਸੀ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।

20ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਅਜੇ ਵੀ ਲੋਕ ਬਾਕੀ ਸਨ (ਇਹ ਲੋਕ ਇਸਰਾਏਲੀ ਨਹੀਂ ਸਨ)।

21ਸ਼ਲੋਮੋਨ ਨੇ ਦੇਸ਼ ਵਿੱਚ ਰਹਿ ਗਈਆਂ ਇਨ੍ਹਾਂ ਸਾਰੀਆਂ ਕੌਮਾਂ ਦੇ ਉੱਤਰਾਧਿਕਾਰੀਆਂ ਨੂੰ, ਜਿਨ੍ਹਾਂ ਨੂੰ ਇਸਰਾਏਲੀ ਨਾਸ਼ ਨਹੀਂ ਕਰ ਸਕੇ ਸਨ, ਉਹਨਾਂ ਨੂੰ ਗੁਲਾਮ ਬਣਾ ਕੇ ਮਜ਼ਦੂਰੀ ਕਰਨ ਲਈ ਭਰਤੀ ਕੀਤਾ, ਜਿਵੇਂ ਅੱਜ ਤੱਕ ਹੈ।

22ਪਰ ਸ਼ਲੋਮੋਨ ਨੇ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਗੁਲਾਮ ਨਹੀਂ ਬਣਾਇਆ। ਉਹ ਉਸ ਦੇ ਯੋਧੇ ਅਤੇ ਉਸ ਦੇ ਟਹਿਲੂਏ ਦੇ ਸਰਦਾਰ ਤੇ ਉਸ ਦੇ ਟਹਿਲੂਏ ਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ।

23ਉਹ ਸਾਢੇ ਪੰਜ ਸੋ ਦੇ ਪ੍ਰਮੁੱਖ ਸਰਦਾਰ ਸਨ ਜੋ ਸ਼ਲੋਮੋਨ ਦੇ ਕੰਮ ਉੱਤੇ ਸਨ ਨਾਲੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.