22ਪਰ ਸ਼ਲੋਮੋਨ ਨੇ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਗੁਲਾਮ ਨਹੀਂ ਬਣਾਇਆ। ਉਹ ਉਸ ਦੇ ਯੋਧੇ ਅਤੇ ਉਸ ਦੇ ਟਹਿਲੂਏ ਦੇ ਸਰਦਾਰ ਤੇ ਉਸ ਦੇ ਟਹਿਲੂਏ ਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ।
23ਉਹ ਸਾਢੇ ਪੰਜ ਸੋ ਦੇ ਪ੍ਰਮੁੱਖ ਸਰਦਾਰ ਸਨ ਜੋ ਸ਼ਲੋਮੋਨ ਦੇ ਕੰਮ ਉੱਤੇ ਸਨ ਨਾਲੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ।
24ਜਦੋਂ ਫ਼ਿਰਾਊਨ ਦੀ ਧੀ ਦਾਵੀਦ ਦੇ ਸ਼ਹਿਰ ਤੋਂ ਉਸ ਮਹਿਲ ਵਿੱਚ ਆਈ ਜੋ ਸ਼ਲੋਮੋਨ ਨੇ ਉਸ ਲਈ ਬਣਾਇਆ ਸੀ, ਉਸ ਨੇ ਛੱਤਾਂ ਬਣਾਇਆ।
25ਸਾਲ ਵਿੱਚ ਤਿੰਨ ਵਾਰ ਸ਼ਲੋਮੋਨ ਹੋਮ ਤੇ ਸੁੱਖ ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਾਹਵੇਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਾਹਵੇਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।
26ਸ਼ਲੋਮੋਨ ਪਾਤਸ਼ਾਹ ਨੇ ਏਸਯੋਨ ਗੇਬਰ ਵਿੱਚ ਜੋ ਲਾਲ ਸਾਗਰ ਦੇ ਕੰਢੇ ਅਦੋਮ ਵਿੱਚ ਏਲੋਥ ਦੇ ਨੇੜੇ ਹੈ, ਬੇੜੇ ਬਣਵਾਏ