1 ਰਾਜਿਆਂ 9

ਸਾਲ ਵਿੱਚ ਤਿੰਨ ਵਾਰ ਸ਼ਲੋਮੋਨ ਹੋਮ ਤੇ ਸੁੱਖ ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਾਹਵੇਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਾਹਵੇਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।

1 Kings 9:25 (UKJV) And three times in a year did Solomon offer burnt offerings and peace offerings upon the altar which he built unto the LORD, and he burnt incense upon the altar that was before the LORD. So he finished the house.

23ਉਹ ਸਾਢੇ ਪੰਜ ਸੋ ਦੇ ਪ੍ਰਮੁੱਖ ਸਰਦਾਰ ਸਨ ਜੋ ਸ਼ਲੋਮੋਨ ਦੇ ਕੰਮ ਉੱਤੇ ਸਨ ਨਾਲੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ।

24ਜਦੋਂ ਫ਼ਿਰਾਊਨ ਦੀ ਧੀ ਦਾਵੀਦ ਦੇ ਸ਼ਹਿਰ ਤੋਂ ਉਸ ਮਹਿਲ ਵਿੱਚ ਆਈ ਜੋ ਸ਼ਲੋਮੋਨ ਨੇ ਉਸ ਲਈ ਬਣਾਇਆ ਸੀ, ਉਸ ਨੇ ਛੱਤਾਂ ਬਣਾਇਆ।

25ਸਾਲ ਵਿੱਚ ਤਿੰਨ ਵਾਰ ਸ਼ਲੋਮੋਨ ਹੋਮ ਤੇ ਸੁੱਖ ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਾਹਵੇਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਾਹਵੇਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।

26ਸ਼ਲੋਮੋਨ ਪਾਤਸ਼ਾਹ ਨੇ ਏਸਯੋਨ ਗੇਬਰ ਵਿੱਚ ਜੋ ਲਾਲ ਸਾਗਰ ਦੇ ਕੰਢੇ ਅਦੋਮ ਵਿੱਚ ਏਲੋਥ ਦੇ ਨੇੜੇ ਹੈ, ਬੇੜੇ ਬਣਵਾਏ

27ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਆਦਮੀ ਅਤੇ ਉਨ੍ਹਾਂ ਮਲਾਹਾਂ ਨੂੰ ਜੋ ਸਮੁੰਦਰ ਤੋਂ ਵਾਕਫ਼ ਸਨ ਸ਼ਲੋਮੋਨ ਦੇ ਮਨੁੱਖਾਂ ਨਾਲ ਘੱਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.