1 ਰਾਜਿਆਂ 9

ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਆਦਮੀ ਅਤੇ ਉਨ੍ਹਾਂ ਮਲਾਹਾਂ ਨੂੰ ਜੋ ਸਮੁੰਦਰ ਤੋਂ ਵਾਕਫ਼ ਸਨ ਸ਼ਲੋਮੋਨ ਦੇ ਮਨੁੱਖਾਂ ਨਾਲ ਘੱਲੇ।

1 Kings 9:27 (UKJV) And Hiram sent in the navy his servants, sailors that had knowledge of the sea, with the servants of Solomon.

25ਸਾਲ ਵਿੱਚ ਤਿੰਨ ਵਾਰ ਸ਼ਲੋਮੋਨ ਹੋਮ ਤੇ ਸੁੱਖ ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਾਹਵੇਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਾਹਵੇਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।

26ਸ਼ਲੋਮੋਨ ਪਾਤਸ਼ਾਹ ਨੇ ਏਸਯੋਨ ਗੇਬਰ ਵਿੱਚ ਜੋ ਲਾਲ ਸਾਗਰ ਦੇ ਕੰਢੇ ਅਦੋਮ ਵਿੱਚ ਏਲੋਥ ਦੇ ਨੇੜੇ ਹੈ, ਬੇੜੇ ਬਣਵਾਏ

27ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਆਦਮੀ ਅਤੇ ਉਨ੍ਹਾਂ ਮਲਾਹਾਂ ਨੂੰ ਜੋ ਸਮੁੰਦਰ ਤੋਂ ਵਾਕਫ਼ ਸਨ ਸ਼ਲੋਮੋਨ ਦੇ ਮਨੁੱਖਾਂ ਨਾਲ ਘੱਲੇ।

28ਉਹ ਓਫੀਰ ਵਿੱਚ ਆਏ ਅਤੇ ਚੌਦਾਂ ਹਜ਼ਾਰ ਕਿੱਲੋ ਸੋਨਾ ਲੈ ਕੇ ਸ਼ਲੋਮੋਨ ਪਾਤਸ਼ਾਹ ਕੋਲ ਲਿਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.