17ਕਿਉਂ ਜੋ ਤੁਸੀਂ ਹੇ ਪਿਤਾ ਪਰਮੇਸ਼ਵਰ ਕਰਕੇ ਉਸ ਨੂੰ ਪੁਕਾਰਦੇ ਹੋ ਜੋ ਹਰੇਕ ਵਿਅਕਤੀ ਕੰਮ ਦਾ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ।
18ਤੁਸੀਂ ਜਾਣਦੇ ਹੋ ਕਿ ਇਹ ਚਾਂਦੀ ਜਾਂ ਸੋਨਾ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਸੀ ਜੋ ਤੁਹਾਨੂੰ ਤੁਹਾਡੇ ਪੂਰਵਜਾਂ ਦੁਆਰਾ ਰਵਾਇਤੀ ਜੀਵਨ ਦੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਦਿੱਤਾ ਗਿਆ,
19ਪਰ ਮਸੀਹ ਦੇ ਕੀਮਤੀ ਲਹੂ ਨਾਲ ਪਾਇਆ, ਜਿਹੜਾ ਬੇਦਾਗ ਲੇਲੇ ਦੇ ਵਰਗਾ ਸੀ।
20ਮਸੀਹ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਪਰਮੇਸ਼ਵਰ ਦੁਆਰਾ ਠਹਿਰਾਇਆ ਗਿਆ ਸੀ, ਪਰ ਇਹ ਤੁਹਾਡੇ ਲਈ ਅੰਤ ਸਮੇਂ ਵਿੱਚ ਪ੍ਰਗਟ ਹੋਇਆ ਸੀ।
21ਉਸ ਦੇ ਦੁਆਰਾ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਮਹਿਮਾ ਦਿੱਤੀ, ਅਤੇ ਇਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਅਤੇ ਉਮੀਦ ਪਰਮੇਸ਼ਵਰ ਉੱਤੇ ਹੋਵੇ।