15ਪਰ ਜਿਸ ਤਰ੍ਹਾਂ ਤੁਹਾਡਾ ਬੁਲਾਉਣ ਵਾਲਾ ਪਰਮੇਸ਼ਵਰ ਪਵਿੱਤਰ ਹੈ, ਉਸੇ ਤਰ੍ਹਾਂ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ।
16ਕਿਉਂਕਿ ਇਹ ਪਵਿੱਤਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: “ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।”
17ਕਿਉਂ ਜੋ ਤੁਸੀਂ ਹੇ ਪਿਤਾ ਪਰਮੇਸ਼ਵਰ ਕਰਕੇ ਉਸ ਨੂੰ ਪੁਕਾਰਦੇ ਹੋ ਜੋ ਹਰੇਕ ਵਿਅਕਤੀ ਕੰਮ ਦਾ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ।
18ਤੁਸੀਂ ਜਾਣਦੇ ਹੋ ਕਿ ਇਹ ਚਾਂਦੀ ਜਾਂ ਸੋਨਾ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਸੀ ਜੋ ਤੁਹਾਨੂੰ ਤੁਹਾਡੇ ਪੂਰਵਜਾਂ ਦੁਆਰਾ ਰਵਾਇਤੀ ਜੀਵਨ ਦੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਦਿੱਤਾ ਗਿਆ,
19ਪਰ ਮਸੀਹ ਦੇ ਕੀਮਤੀ ਲਹੂ ਨਾਲ ਪਾਇਆ, ਜਿਹੜਾ ਬੇਦਾਗ ਲੇਲੇ ਦੇ ਵਰਗਾ ਸੀ।